Saturday, April 18, 2026

ਬ੍ਰਹਮਪੁਰਾ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ `ਚ ਜਨਤਕ ਮੀਟਿੰਗਾਂ

ਤਰਨ ਤਾਰਨ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ PUNJ2804201912ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਮੁਹਿੰਮ ਆਰੰਭ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਭੈਲ ਢਾਏਵਾਲਾ, ਜਾਮਾਰਾਏ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਕੱਲਾ ਪਿੰਡ `ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।
    ਬ੍ਰਹਮਪੁਰਾ ਨੇ ਵੱਖ-ਵੱਖ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਅਤੇ ਲਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਸਰਕਾਰ ਖਿਲਾਫ਼ ਅਵਾਜ਼ ਉਠਾਉਣ ਲਈ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਕੀਤੀ ਕੁਰਬਾਨੀ ਦਾ ਇਤਿਹਾਸ ਵਿੱਚ ਕੋਈ ਮੇਲ ਨਹੀਂ ਹੈ।ਇਸ ਲਈ ਮਾਝੇ ਦੇ ਲੋਕ ਆਪਣੇ ਦਿਲ ਦੀ ਆਵਾਜ਼ ਸੁਣਨ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਵਿਚ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ।
    ਉਨ੍ਹਾਂ ਕਿਹਾ ਕਿ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਅੱਗੇ ਝੁਕੇ ਹਨ ਅਤੇ ਆਪਣੇ ਉਮੀਦਵਾਰ ਨੂੰ ਬੀਬੀ ਖਾਲੜਾ ਦੀ ਜਿੱਤ ਯਕੀਨੀ ਬਣਾਉਣ ਲਈ ਵਾਪਸ ਲੈ ਲਿਆ ਹੈ।    ਬ੍ਰਹਮਪੁਰਾ ਨੇ ਬਾਦਲ ਪਰਿਵਾਰ `ਤੇ ਵਰ੍ਹਦੇ ਹੋਏ ਕਿਹਾ ਕਿ ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਜ਼ਾ ਦਿੱਤੀ, ਪਰ ਬਾਦਲ ਪਰਿਵਾਰ ਨੇ ਪਖੰਡੀ ਸਾਧ ਨੂੰ ਪੰਜ ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਨੂੰ ਇੱਕ ਭੱਦਾ ਦਾਗ਼ ਲਾਇਆ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।
    ਬ੍ਰਹਮੁਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸ਼ਰਮਨਾਕ ਹਾਰ ਲਈ ਜਿੰਮੇਵਾਰ ਠਹਿਰਾਇਆ। ਇਹਨਾਂ ਦੋਹਾਂ ਅਤੇ ਇਹਨਾਂ ਦੀ ਗੁੰਡਾ ਪਾਰਟੀ ਨੇ ਨਸ਼ਾ, ਰੇਤਾ, ਸ਼ਰਾਬ, ਟਰਾਂਸਪੋਰਟ ਅਤੇ ਕੇਬਲ ਮਾਫੀਆ ਦੁਆਰਾ ਸੂਬੇ  ਨੂੰ ਲੁੱਟਿਆ ਹੈ।ਇਕੱਠ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ `ਤੇ ਨਵਜੋਤ ਕੌਰ ਲੰਬੀ, ਅਮਰੀਕ ਸਿੰਘ ਭੈਲ ਢਾਏਵਾਲਾ, ਬਾਬਾ ਸੁਰਮੁੱਖ ਸਿੰਘ ਜਾਮਾਰਾਏ, ਸੁਰਿੰਦਰ ਸਿੰਘ ਢੋਟੀ, ਗੁਰਮਿੰਦਰ ਸਿੰਘ ਖਡੂਰ ਸਾਹਿਬ, ਇੰਦਰਜੀਤ ਸਿੰਘ ਕੱਲਾ, ਬਲਜਿੰਦਰ ਸਿੰਘ ਫੇਲੋਕੇ ਅਤੇ ਓ.ਐਸ.ਡੀ ਦਮਨਜੀਤ ਸਿੰਘ ਆਦਿ ਹਾਜ਼ਰ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply