ਜੰਡਿਆਲਾ ਗੁਰੂ, 28 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ `ਚ
ਸਥਾਨਕ ਕਾਂਗਰਸੀ ਆਗੂਆਂ ਵਲੋਂ ਸ਼ਹਿਰ ਦੀਆਂ ਸਾਰੀਆਂ 15 ਵਾਰਡਾਂ `ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਸਾਬਕਾ ਨਗਰ ਕੋਂਸਲ ਪ੍ਰਧਾਨ ਰਾਜਕੁਮਾਰ ਮਲਹੋਤਰਾ ਨੇ ਦਾਅਵਾ ਕੀਤਾ ਹੈ ਕਿ ਜੰਡਿਆਲਾ ਵਾਸੀ ਜਸਬੀਰ ਸਿੰਘ ਡਿੰਪਾ ਦੀ ਜਿੱਤ `ਚ ਵੱਡਾ ਯੋਗਦਾਨ ਪਾਉਣਗੇ।ਇਸ ਮੌਕੇ ਨਗਰ ਕੋਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਦੇ ਪਤੀ ਅਮਰਜੀਤ ਸਿੰਘ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਵਿਕਾਸਪਾਲ ਪਾਸੀ ਯੂਥ ਕਾਂਗਰਸੀ ਆਗੂ, ਮਨਜਿੰਦਰ ਸਿੰਘ ਹੈਪੀ ਚੇਅਰਮੈਨ, ਸੁਨੀਲ ਚਤਰਥ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਮਨਜੀਤ ਸਿੰਘ ਗਰੋਵਰ, ਬੀਰ ਸਿੰਘ ਮਾਝੇ ਵਾਲੇ, ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਸਾਬਕਾ ਐਸ.ਡੀ.ਓ, ਡਾ. ਲਖਬੀਰ ਸਿੰਘ, ਕਾਫ਼ਿਲਾ ਪਰਿਵਾਰ, ਅਜੈ ਆਦਿ ਮੌਜੂਦ ਸਨ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media