ਭਿੱਖੀਵਿੰਡ, 30 ਅਪ੍ਰੈਲ (ਪੰਜਾਬ ਪੋਸਟ- ਹਰਮੀਤ ਭੁੱਲਰ) – ਹਲਕਾ ਖੇਮਕਰਨ ਤੋਂ ਦਰਜਨਾਂ ਕਾਂਗਰਸੀ ਪ੍ਰੀਵਾਰ ਆਪ ਆਗੂ ਬਲਜੀਤ ਸਿੰਘ ਖਹਿਰਾ ਖੇਮਕਰਨ ਦੀ
ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਚ ਸ਼ਾਮਲ ਹੋੲ।ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਉਮੀਦਵਾਰ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਨੇ ਸ਼ਾਮਲ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਆਖਿਆ।ਕਨੇਡਾ ਕਨਵੀਨਰ ਜਸਕੀਰਤ ਕੋਰ ਮਾਨ, ਉਮੀਦਵਾਰ ਅੰਮਿਤਸਰ ਕੁਲਦੀਪ ਸਿੰਘ ਧਾਲੀਵਾਲ, ਡਾ. ਕਸ਼ਮੀਰ ਸਿੰਘ ਸੋਹਲ ਬੁਧੀਜੀਵੀ ਵਿੰਗ ਪੰਜਾਬ ਪ੍ਰਧਾਨ, ਗੁਰਦੇਵ ਸਿੰਘ ਲਾਖਣਾ, ਜਸਬੀਰ ਸਿੰਘ ਸੁਰਸਿੰਘ ਆਦਿ ਆਪ ਆਗੂ ਇਸ ਸਮੇਂ ਹਾਜ਼ਰ ਸਨ।ਬਲਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਡ ਵਾਂ ਤਾਰਾ ਸਿੰਘ ਤੋਂ ਸਾਬਕਾ ਥਾਣੇਦਾਰ ਹਰੀ ਸਿੰਘ, ਮੋਜੁਦਾ ਬਲਾਕ ਸੰਮਤੀ ਮੈਂਬਰ ਧਰਮ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਡਾ ਗੁਰਵਿੰਦਰ ਸਿੰਘ, ਦੁੱਲਾ ਸਿੰਘ ਜਿੰਨਾ ਬਲਾਕ ਸੰਮਤੀ ਚੋਣ ਲੜੀ ਸੀ, ਕਾਵਲ ਸਿੰਘ, ਜੋਤਾ ਸਿੰਘ, ਰਾਜ ਸਿੰਘ ਕਰਮ ਸਿੰਘ ਮੁਖਤਿਆਰ ਸਿੰਘ, ਬਲਕਾਰ ਸਿੰਘ, ਬਾਬਾ ਦਿਆਲ ਸਿੰਘ ਹਰਜੀਤ ਸਿੰਘ ਆਦਿ ਆਪ ਵਿੱਚ ਸ਼ਾਮਲ ਹੋਏ।
ਖਹਿਰਾ ਖੇਮਕਰਨ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਤੇ ਕੇਜਰੀਵਾਲ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਇਸ ਮੋਕੇ ਰਣਜੀਤ ਕੁਮਾਰ, ਗੁਰਵਿੰਦਰ ਸਿੰਘ ਬਹਿੜਵਾਲ, ਗੁਰਲਾਲ ਸਿੰਘ, ਭਗਵਾਨਪੁਰਾ, ਮਨਜੀਤ ਵਰਨਾਲਾ, ਗੁਰਦੇਵ ਸਿੰਘ ਪੁਨੀਆ, ਜਗਰੂਪ ਸਿੰਘ ਤਲਵੰਡੀ ਆਦਿ ਆਪ ਵਲੰਟੀਅਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media