ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਸੈਮੀਨਾਰ ਹਾਲ ’ਚ ਮਨੁੱਖ ਦੀ ਸ਼ਖ਼ਸੀਅਤ ਨਿਖਾਰਣ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਦੇਖ-ਰੇਖ ਹੇਠ ਆਯੋਜਿਤ ਇਸ ਸੈਮੀਨਾਰ ਵਿੱਚ ਕੌਂਸਲ ਦੇ ਮੈਂਬਰ ਪਰਮਜੀਤ ਸਿੰਘ ਬੱਲ ਨੇ ਵਿਦਿਆਰਥੀਆਂ ਨੂੰ ਸਮਾਜ ’ਚ ਵਿਚਰਣ ਅਤੇ ਸ਼ਖ਼ਸੀਅਤ ਨਿਖਾਰਣ ਦੇ ਗੁਣ ਦੱਸੇ।
ਉਨਾਂ ਕਿਹਾ ਕਿ ਚੰਗੇ ਢੰਗ ਨਾਲ ਗੱਲਬਾਤ ਕਰਨੀ ਵੀ ਇਕ ਕਲਾ ਹੈ।ਇਹ ਜਿੱਥੇ ਮਨੁੱਖ ਦੀ ਸੋਭਾ ਵਧਾਉਂਦੀ ਹੈ ਉਥੇ ਸਮਾਜ ਵਿਚ ਮਾਣ-ਸਤਿਕਾਰ ਵੀ ਦਿਵਾਉਂਦੀ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਮਨੁੱਖ ਦਾ ਸਮੇਂ ਅਨੁਸਾਰ ਪਹਿਰਾਵਾ, ਸੋਚ, ਵਿਚਾਰ, ਵਿਹਾਰ ਅਤੇ ਆਮ ਜਾਣਕਾਰੀ ਜ਼ਿੰਦਗੀ ਦਾ ਇਕ ਬਹੁਤ ਜ਼ਰੂਰੀ ਹਿੱਸਾ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਗੱਲ ਸੰਖੇਪ ਅਤੇ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਹੱਥ ਕਿਸੇ ਨੁੰ ਮਿਲਣ ਸਮੇਂ ਵੀ ਸਲੀਕੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਆਲੇ-ਦੁਆਲੇ ਅਤੇ ਦੇਸ਼ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।ਕੋਈ ਗਲਤੀ ਹੋਣ ’ਤੇ ਮੁਆਫ਼ੀ ਮੰਗਣ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵਲੋਂ ਮਦਦ ਕਰਨ `ਤੇ ਉਸ ਦਾ ਧੰਨਵਾਦ ਵੀ ਜਰੂਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਘਰ ਤੋਂ ਲੈ ਕੇ ਸਕੂਲ ਆਉਣ ਅਤੇ ਵਾਪਸ ਜਾਣ ਦੇ ਸਮੇਂ ’ਚ ਉਹ ਕਿਸ ਤਰ੍ਹਾਂ ਵਿਚਰਦੇ ਹਨ, ਵਿਦਿਆਰਥੀਆਂ ਨੂੰ ਇਹ ਖੁੱਦ ਆਪ ਦੇਖਣਾ ਚਾਹੀਦਾ ਹੈ।
ਡਾ. ਗੋਗੋਆਣੀ ਨੇ ਕਿਹਾ ਕਿ ਮਨੁੱਖ ਲਈ ਆਪਣੇ-ਆਪ ’ਤੇ ਵਿਸ਼ਵਾਸ, ਭਰੋਸਾ, ਹੋਂਦ ਅਤੇ ਵਜ਼ੂਦ ਕਾਇਮ ਰੱਖਣਾ ਬਹੁਤ ਜਰੂਰੀ ਹੈ।ਉਨਾਂ ਨੇ ਪਰਮਜੀਤ ਬੱਲ ਨੂੰ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media