Wednesday, September 23, 2026

ਸ਼ਿਕਾਇਤ ਜਾਂ ਸੁਝਾਅ ਲਈ ਚੋਣ ਜਨਰਲ ਅਬਜ਼ਰਵਰ ਨੂੰ ਮਿਲਿਆ ਜਾ ਸਕਦਾ ਹੈ

Votes1oteਪਠਾਨਕੋਟ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਗੁਰਦਸਾਪੁਰ/ਪਠਾਨਕੋਟ ਲੋਕ ਸਭਾ ਹਲਕਾ ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ ਅਬਜ਼ਰਵਰ ਨਿਯੁੱਕਤ ਕਰ ਦਿੱਤੇ ਗਏ ਹਨ।ਉਨਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਕਿਸਮ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਦੇਣ ਲਈ ਅਬਜਰਵਰਾਂ ਨਾਲ ਫੋਨ ਜਾਂ ਈ-ਮੇਲ ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਨਾਂ ਨੂੰ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਮਿਲਿਆ ਵੀ ਜਾ ਸਕਦਾ ਹੈ।
ਜਨਰਲ ਅਬਜ਼ਰਵਰ ਕੇ.ਰਵੀ ਕੁਮਾਰ (ਆਈ.ਏ.ਐਸ), ਐਨ.ਐਚ.ਪੀ.ਸੀ ਰੈਸਟ ਹਾੳੂਸ ਪਠਾਨਕੋਟ ਵਿਖੇ ਠਹਿਰਣਗੇ।ਇਨ੍ਹਾਂ ਨਾਲ ਮੋਬਾਇਲ ਨੰਬਰ 98778-60970 ਜਾਂ ਟੈਲੀਫੋਨ ਨੰਬਰ 0186-2254921,2254922 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਈ-ਮੇਲ 20190 `ਤੇ ਵੀ ਪਾਈ ਜਾ ਸਕਦੀ ਹੈ।ਇਨਾਂ ਕੋਲ ਅਸਂੈਬਲੀ ਸੈਗਮੈਂਟ 001-ਸੁਜਾਨੁਪਰ, 002-ਭੋਆ (ਅ.ਜ), 003-ਪਠਾਨਕੋਟ ਅਤੇ 004-ਗੁਰਦਾਸਪੁਰ  ਹਨ।
ਇਸੇ ਤਰਾਂ ਖਰਚਾ ਅਬਜਰਵਰ ਸ਼੍ਰੀ ਰਜੇਸ਼ ਕੁਮਾਰ ਦਨੇਸਤਾ (ਆਈ.ਆਰ.ਐਸ) ਸਥਾਨਕ ਬੇਅੰਤ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਦੀ ਰਿਹਾਇਸ਼, ਕਮਰਾ ਨੰਬਰ 03 ਵਿਖੇ ਠਹਿਰਣਗੇ। ਇਨ੍ਹਾਂ ਨਾਲ 98778-73558 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਨਾਂ ਕੋਲ ਅਸੈਂਬਲੀ ਸੈਗਮੈਂਟ 001-ਸੁਜਾਨੁਪਰ, 002-ਭੋਆ (ਅ.ਜ.) , 003-ਪਠਾਨਕੋਟ ਅਤੇ 004-ਗੁਰਦਾਸਪੁਰ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply