Monday, July 27, 2026

ਜਿਲ੍ਹਾ ਪੱਧਰੀ ਹੈਲਥ ਤੇ ਵੈਲਨੈਸ ਵਰਕਸ਼ਾਪ ਲਗਾਈ

PUNJ3004201915ਪਠਾਨਕੋਟ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਸਰਜਨ ਦਫਤਰ ਵਿਖੇ ਕਮਿਊਨਟੀ ਹੈਲਥ ਅਫਸਰਾਂ ਦੀ ਹੈਲਥ ਅਤੇ ਵੈਲਨੈਸ ਸੈਟਰਾਂ ਸਬੰਧੀ ਵਰਕਸ਼ਾਪ ਲਗਾਈ ਗਈ।ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਜਿਲ੍ਹੇ ਦੇ 15 ਸਬ-ਸੈਟਰਾਂ ਨੂੰ ਹੈਲਥ ਅਤੇ ਵੈਲਨੈਸ ਸੈਂਟਰ ਬਣਾਉਣ ਦੀ ਲਿਸਟ ਭੇਜੀ ਗਈ ਸੀ।ਜਿਹਨਾਂ ਵਿੱਚੋਂ 12 ਕਮਿਊਨਟੀ ਹੈਲਥ ਅਫਸਰ ਨੂੰ ਸਬ ਸੈਟਰਾਂ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਨਿਯੁੱਕਤੀ ਕਰ ਦਿੱਤੀ ਗਈ ਹੈ। ਕਮਿਊਨਟੀ ਹੈਲਥ ਅਫਸਰ ਨੂੰ 5000 ਦੀ ਅਬਾਦੀ `ਤੇ ਲਗਾਇਆ ਗਿਆ ਹੈ।ਮਲਟੀ ਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਅਤੇ ਆਸ਼ਾ ਵਰਕਰ ਕਮਿਊਨਟੀ ਹੈਲਥ ਅਫਸਰ ਨਾਲ ਟੀਮ ਬਣਾ ਕੇ ਫੀਲਡ ਵਿੱਚ ਕੰਮ ਕਰਨਗੇ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਕਮਿਊਨਟੀ ਹੈਲਥ ਅਫਸਰਾਂ ਨੂੰ ਉਹਨਾਂ ਦੀਆਂ ਡਿਊਟੀਆਂ ਅਤੇ ਜਿੰਮੇਵਾਰੀਆਂ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾ ਜਿਵੇਂ ਕਿ ਜੱਚਾ-ਬੱਚਾ, ਪਰਿਵਾਰ ਨਿਯੋਜਨ, ਟੀਕਾਕਰਨ ਅਤੇ ਚਲਾਏ ਜਾ ਰਹੇ ਨੈਸਨਲ ਪ੍ਰੋਗਰਾਮ ਦੀਆਂ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾਣ।ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਹੈਲਥ ਅਤੇ ਵੈਲਨੈਸ ਸੈਂਟਰਾਂ ਦੇ ਨੋਡਲ ਅਫਸਰ ਹਨ। ਉਹਨਾਂ ਨੇ ਕਮਿਊਨਟੀ ਹੈਲਥ ਅਫਸਰਾਂ ਨੂੰ ਕਿਹਾ ਕਿ ਹੈਲਥ ਅਤੇ ਵੈਲਨੈਸ ਸੈਟਰਾਂ ਵਿੱਚ ਜੋ ਸਮਾਨ ਚਾਹੀਦਾ ਹੈ, ਉਸ ਦੀ ਲਿਸਟ ਬਣਾ ਕੇ ਦਿੱਤੀ ਜਾਵੇ, ਤਾਂ ਜੋ ਉਹ ਸਮਾਨ ਮੁਹਈਆ ਕਰਵਾਇਆ ਜਾ ਸਕੇ। ਉਹਨਾਂ ਨੇ ਕਮਿਊਨਟੀ ਹੈਲਥ ਅਫਸਰ ਨੂੰ ਦਿੱਤੇ ਜਾਣ ਵਾਲੇ ਇਨਸੈਂਟਿਵ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ਕਮਿਊਨਟੀ ਹੈਲਥ ਅਫਸਰਾਂ ਦੀ ਮਹੀਨਵਾਰ ਮੀਟਿੰਗ ਕੀਤੀ ਜਾਵੇਗੀ।ਜਿਸ ਵਿੱਚ ਉਹਨਾਂ ਦੀਆਂ ਰਿਪੋਰਟਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।ਇਸ ਸਮੇਂ ਜਿਲ੍ਹਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਡਾ. ਪਿ੍ਰਅੰਕਾ, ਅਮਨਦੀਪ ਸਿੰਘ ਹਾਜਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply