ਧੂਰੀ, 2 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਪੋਸਟ ਗਰੈਜੁਏਟ ਕੰਪਿਊਟਰ ਸਾਇੰਸ ਅਤੇ ਇਨਫਾਰਮੇਸ਼ਨ ਟੈਕਨੋਲੋਜੀ
ਵਿਭਾਗ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਪਾਰਟੀ ਦਾ ਆਯੋਜਨ ਕਰਦਿਆਂ ਇਸ ਨੂੰ ਯਾਦਗਾਰ ਬਣਾਉਣ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ।ਪਿ੍ਰੰਸੀਪਲ ਡਾ. ਸਵਿੰਦਰ ਸਿੰਘ ਛੀਨਾ ਨੇ ਵਿਦਾਇਗੀ ਲੈਣ ਵਾਲੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਸਨਪ੍ਰੀਤ ਸਿੰਘ, ਜੋਤੀ ਗਿੱਲ, ਹਰਜਿੰਦਰ ਸਿੰਘ, ਨੇਹਾ, ਹਰਮਨਪਿਆਰਾ ਸਿੰਘ, ਰਮਨਦੀਪ ਕੌਰ, ਇਸ਼ਾ ਸ਼ਰਮਾਂ ਅਤੇ ਯਸ਼ਪ੍ਰੀਤ ਕੌਰ ਕ੍ਰਮਵਾਰ ਬੀ.ਸੀ.ਏ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ ਲੇਟਰਲ ਐਂਟਰੀ ਅਤੇ ਐਮ.ਐਸ.ਸੀ (ਆਈ.ਟੀ) ਦੇ ਮਿਸਟਰ ਅਤੇ ਮਿਸ ਫੇਅਰਵੇਲ ਚੁਣੇ ਗਏ।
ਇਸ ਮੌਕੇ ਪ੍ਰੋ. ਅੰਮ੍ਰਿਤ ਸਿੰਘ ਮਡਾਹਰ, ਪ੍ਰੋ. ਹਜੂਰਾ ਸਿੰਘ ਵੜੈਚ, ਡਾ. ਬਲਵੀਰ ਸਿੰਘ, ਪ੍ਰੋ. ਗੁਰਜੀਤ ਸਿੰਘ ਮਾਨ, ਪ੍ਰੋ. ਚਰਨਜੀਤ ਸਿੰਘ ਬੈਦੀ, ਪ੍ਰੋ. ਵਿਸ਼ਾਲ ਨਾਗਰ, ਪ੍ਰੋ. ਜਸਪਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਮੁਹੰਮਦ ਕਾਸਿਫ, ਪ੍ਰੋ. ਨਵਦੀਪ ਕੁਮਾਰ, ਪ੍ਰੋ. ਗੁਰਹਿੰਮਤ ਸਿੰਘ ਆਦਿ ਹਾਜਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media