Sunday, April 19, 2026

ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੁਟਮੈਂਟ ਕੋਰਸ ਸ਼ੁਰੂ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿਘ) – ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੁਟਮੈਟ ਕੋਰਸ ਸਾਰੇ ਵਰਗ ਦੇ ਬੱਚਿਆਂ ਲਈ ਲਾਗੂ ਹੈ।ਇਸ Armyਕੋਰਸ ਵਿੱਚ 5 ਮਈ ਤੋਂ 10 ਮਈ 2019 ਤੱਕ ਸਿਖਲਾਈ ਸੈਂਟਰ ਫਤਹਿਗੜ ਵਿਖੇ ਰਿਲੇਸ਼ਨਸ਼ਿਪ ਵਿੱਚ ਹੋਣ ਵਾਲੀ ਭਰਤੀ ਵਿੱਚ ਸਰੀਰਕ ਅਤੇ ਮੈਡੀਕਲ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਟੈਸਟ ਦੀ ਪੂਰੀ ਤਿਆਰ ਕਰਵਾਈ ਜਾਵੇਗੀ।ਇਹ ਕੋਰਸ 6 ਮਈ 2019 ਤੋਂ ਚਲਾਇਆ ਜਾ ਰਿਹਾ ਹੈ।ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ।ਇਸ ਕੋਰਸ ਵਿੱਚ ਭਰਤੀ ਹੋਣ ਲਈ ਉਮੀਦਵਾਰਾਂ ਦਾ ਸਰੀਰਕ ਮਾਪਡੰਡ 2 ਤੋਂ 4 ਮਈ 2019 ਤੱਕ ਲਿਆ ਜਾਵੇਗਾ।ਇਸ ਕੋਰਸ ਦਾ ਬੈਚ 6 ਮਈ 2019 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।ਪ੍ਰੀ ਰਿਕਰੁਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਰਿਪੋਰਟ ਕਰਨ।
              ਇਸ ਦਫਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਲੋਜੀ ਸੈਂਟਰ ਵਿਖੇ 120 ਘੰਟਿਆਂ ਦਾ ਆਈ.ਐਸ.ਓ ਬੇਸਿਕ ਕੰਪਿਊਟਰ ਕੋਰਸਾਂ ਦੇ ਬੈਚ ਲਗਾਤਾਰ ਚਲਾਏ ਜਾਦੇ ਹਨ।ਇਹ ਕੋਰਸ ਐਕਸ ਸਰਵਿਸਮੈਨ ਅਤੇ ਸ਼ੈਡਿਊਲ ਕਾਸਟ ਵਰਗ ਦੇ ਬੱਚਿਆਂ ਲਈ ਘੱਟ ਤੋਂ ਘੱਟ ਫੀਸਾਂ `ਤੇ ਚਲਾਇਆ ਜਾਂਦਾ ਹੈ।ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਦਫਤਰ ਜਾਂ ਫੋਨ ਨੰਬਰ 0183-2212103, 9888684259 `ਤੇ ਸੰਪਰਕ ਕਰ ਸਕਦੇ ਹੋ। 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply