Wednesday, March 4, 2026

ਸਲਾਈਟ ਸੰਸਥਾ ਦੇ 175 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਲੌਂਗੋਵਾਲ, 5 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਸਥਾਪਿਤ ਸਲਾਈਟ ਡੀਂਮਡ ਯੂਨੀਵਰਸਿਟੀ ਦੇ ਟਰੇਨਿੰਗ ਐਂਡ ਪਲੇਸਮੈਂਟ

ACD Systems Digital Imaging

ਦੇ ਮੁਖੀ ਡਾ. ਆਰ.ਕੇ ਮਿਸ਼ਰਾ ਦੀ ਅਗਵਾਈ ਹੇਠ ਵੱਖ ਵੱਖ ਮਲਟੀਨੈਸ਼ਨਲ ਕੰਪਨੀਆਂ ਵਲੋਂ ਸਲਾਇਟ ਦੇ ਰੁਜ਼ਗਾਰ ਲਈ ਚੁਣੇ 175 ਵਿਦਿਆਰਥੀਆਂ ਨੂੰ ਨਿਯੁੱਕਤੀ ਪੱਤਰ ਦੇਣ ਲਈ ਉਡਾਨ 2019 ਸਮਾਰੋਹ ਕਰਵਾਇਆ ਗਿਆ। ਡਾਇਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ ਅਤੇ ਡੀਨ ਅਕਾਦਮਿਕ ਪ੍ਰੋ. ਏ.ਐਸ ਅਰੋੜਾ ਦੀ ਦੇਖ ਰੇਖ ਹੇਠ ਕਰਵਾਏ ਇਸ ਸਮਾਰੋਹ ਦੌਰਾਨ ਟੀ.ਐਂਡ.ਪੀ ਵਿਭਾਗ ਵਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ।
                ਪ੍ਰੋ. ਆਰ. ਕੇ ਮਿਸ਼ਰਾ ਨੇ ਦੱਸਿਆ ਕਿ ਹੋਰਨਾਂ ਵਰਿਆਂ ਦੇ ਮੁਕਾਬਲੇ ਇਸ ਸਾਲ ਬਹੁਕੌਮੀ ਕੰਪਨੀਆਂ ਨੇ ਸਲਾਈਟ ਦੇ ਜ਼ਿਆਦਾ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਚੁਣਿਆ ਹੈ ਜਿਸ ਵਿਚ ਜੇ.ਐਸ.ਪੀ.ਐਲ, ਬੰਗੀ ਇੰਡੀਆ, ਇਨਫੋਸਿਸ, ਟੋਰੇਂਟ ਗਰੁੱਪ, ਵੈਲਸਪਨ, ਮਹਿੰਦਰਾ ਐਂਡ ਮਹਿੰਦਰਾ, ਸੀ.ਐਚ.ਸੀ ਏਸ਼ੀਆ, ਕਾਗਨਿਟਰ ਸਮੇਤ 40 ਕੰਪਨੀਆਂ ਨੇ 175 ਸਲਾਈਟ ਦੇ ਵਿਦਿਆਰਥੀਆਂ ਦੀ ਚੰਗੇ ਮਿਹਨਤਾਨੇ ‘ਤੇ ਨੌਕਰੀ ਲਈ ਚੋਣ ਕੀਤੀ ਹੈ। ਉਨਾਂ ਅੱਗੇ ਦੱਸਿਆ ਕਿ ਮਕੈਨੀਕਲ ਵਿਭਾਗ ਦੇ 70 ਤੋਂ 90 ਪ੍ਰਤੀਸ਼ਤ ਅਤੇ ਹੋਰਨਾਂ ਵਿਭਾਗਾ ਦੇ 40 ਤੋਂ 50 ਫੀਸਦ ਇਛੁਕ ਵਿਦਿਆਰਥੀਆਂ ਦੀ ਰੋਜ਼ਗਾਰ ਲਈ ਚੋਣ ਹੋਈ ਹੈ।ਡਾਇਰੈਕਟਰ ਸਲਾਈਟ ਜੈਨ ਨੇ ਵਿਭਾਗ ਮੁਖੀ ਡਾ. ਆਰ. ਕੇ ਮਿਸ਼ਰਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੇਅਰਮੈਨ ਜਗਦੀਸ਼ ਰਾਏ ਸਿੰਘਲ ਦੀ ਅਗਵਾਈ ਹੇਠ ਸਾਡੀ ਸੰਸਥਾ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ।
              ਡੀਨ ਅਕਾਦਮਿਕ ਪ੍ਰੋ. ਏ.ਐਸ ਅਰੋੜਾ ਨੇ ਦੱਸਿਆ ਕਿ 24 ਅਤੇ 25 ਮਈ ਨੂੰ ਇੱਕ ਹੋਰ ਰੋਜ਼ਗਾਰ ਮੇਲਾ ਸਲਾਈਟ ਵਿਖੇ ਲਾਇਆ ਜਾ ਰਿਹਾ ਹੈ ਜਿਸ ਵਿਚ ਸਲਾਈਟ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।ਇਸ ਮੌਕੇ ਡੀਨ ਪ੍ਰੋ. ਪੀ.ਕੇ ਸਿੰਘ, ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਐਮ.ਐਸ ਸਿਨਹਾ, ਪ੍ਰੋ. ਸ਼ੰਕਰ ਸਿੰਘ, ਪ੍ਰੋ. ਜੇਅੰਤ ਕੁਮਾਰ, ਡਾ. ਦਮਨਜੀਤ ਸਿੰਘ ਪੀ.ਆਰ.ਓ, ਪ੍ਰੋ.ਜਸਪਾਲ ਸਿੰਘ, ਡਾ. ਪ੍ਰਤਿਭਾ ਤਿਆਗੀ, ਪ੍ਰੋ. ਪੀ. ਕੇ ਦਾਸ, ਸਲੀਮ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply