ਪਠਾਨਕੋਟ, 5 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ
ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾਂ `ਤੇ 19 ਮਈ 2019 ਨੂੰ ਪੋਲਿੰਗ ਕਰਵਾਈ ਜਾ ਰਹੀ ਹੈ।ਪੋਲਿੰਗ ਪਾਰਟੀਆਂ 18 ਮਈ 2019 ਨੂੰ ਆਪਣੇ ਅਲਾਟ ਕੀਤੇ ਗਏ ਪੋਲਿੰਗ ਸਟੇਸ਼ਨਾਂ `ਤੇ ਪਹੁੰਚ ਜਾਣਗੀਆਂ।ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਵੀਡਿਓ ਕਾਨਫਰੰਸ `ਚ ਕੀਤੀ ਗਈ ਹਦਾਇਤ ਦੀ ਪਾਲਣਾ ਹਿੱਤ ਲਿਖਿਆ ਜਾਂਦਾ ਹੈ ਕਿ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਅਧਾਰਿਤ ਪੋਲਿੰਗ ਅਮਲੇ ਵਲੋਂ ਪੋਲਿੰਗ ਏਰੀਏ ਵਿਚਲੀ ਕਿਸੀ ਵੀ ਰਾਜਨੀਤਕ ਪਾਰਟੀ, ਚੋਣ ਉਮੀਦਵਾਰ, ਮੋਹਤਬਰਾਂ ਅਤੇ ਆਮ ਜਨਤਾ ਪਾਸੋਂ ਖਾਣਾ ਬਿਲਕੁਲ ਸਵੀਕਾਰ ਨਾ ਕੀਤਾ ਜਾਵੇ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਰਾਮਵੀਰ ਨੇ ਦੱਸਿਆ ਕਿ ਪੋਲਿੰਗ ਸਟਾਫ ਪੁਲਿਸ ਪਰਸੋਨਲ ਨੂੰ ਪੋਲਿੰਗ ਸਟੇਸ਼ਨਾਂ `ਤੇ ਖਾਣਾ ਮਿਡ-ਡੇ-ਮੀਲ ਦੇ ਵਰਕਰਾਂ ਵਲੋਂ ਮਿਡ-ਡੇ-ਮੀਲ ਦੇ ਰੇਟਾਂ ਅਨੁਸਾਰ ਮੁਹੱਈਆ ਕਰਵਾਇਆ ਜਾਣਾ ਹੈ।ਇਸ ਲਈ ਇਨ੍ਹਾਂ ਨੂੰ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਹੀ ਮਾਣਭੇਟਾ ਦੀ ਰਾਸ਼ੀ (ਪੋਲ ਡਿਊਟੀ ਰਿਫਰੈਸਮੈਂਟ ਦੀ ਰਾਸ਼ੀ) ਦੇ ਦਿੱਤੀ ਜਾਣੀ ਹੈ ।
ਉਨ੍ਹਾਂ ਦੱਸਿਆ ਕਿ 18 ਮਈ 2019 ਨੂੰ ਰਾਤ ਦਾ ਖਾਣਾ, 19 ਮਈ 2019 ਨੂੰ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰਾਂ ਵਲੋਂ ਖਾਣੇ ਦਾ ਆਰਡਰ ਲਿਆ ਜਾਵੇਗਾ ਅਤੇ ਕੇਵਲ ਉਹਨਾਂ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਖਾਣੇ ਦੀ ਰਾਸ਼ੀ ਵਸੂਲ ਕੀਤੀ ਜਾਵੇਗੀ, ਜੋ ਖਾਣੇ ਦਾ ਆਰਡਰ ਦੇਣਗੇ।ਜਿਹੜੇ ਪੋਲਿੰਗ ਅਧਿਕਾਰੀ/ਕਰਮਚਾਰੀ ਖਾਣੇ/ਰਿਫਰੈਸ਼ਮੈਂਟ ਲਈ ਚਾਹਵਾਨ ਨਹੀਂ ਹੋਣਗੇ, ਉਹਨਾਂ ਪਾਸੋਂ ਕੋਈ ਵੀ ਰਾਸ਼ੀ ਵਸੂਲ ਨਹੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾ/ਸਕੂਲਾਂ ਅੰਦਰ ਲੱਗੇ ਹੋਏ ਮਿਡ-ਡੇ ਮੀਲ ਵਰਕਰਾਂ ਨੂੰ ਖਾਣਾ ਬਣਾਉਣ ਦੀ ਅਦਾਇਗੀ ਵੀ ਉਕਤ ਅਨੁਸਾਰ ਪੋਲਿੰਗ ਪਾਰਟੀਆਂ ਨੂੰ ਦਿੱਤੀ ਗਈ ਮਾਣ ਭੇਟਾ ਵਾਲੀ ਰਾਸ਼ੀ ਵਿਚੋਂ ਹੀ ਕੀਤੀ ਜਾਣੀ ਹੈ, ਇਸ ਮੰਤਵ ਲਈ ਅਲੱਗ ਤੋਂ ਅਦਾਇਗੀ ਨਹੀਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਨਾਸ਼ਤੇ ਵਿੱਚ ਚਾਹ 8 ਰੁਪਏ ਪ੍ਰਤੀ ਕੱਪ, ਸਟੱਫਡ ਪਰਾਂਠਾ 15 ਰੁਪਏ ਪ੍ਰਤੀ ਪਰਾਂਠਾ ਅਤੇ ਦਹੀਂ 10 ਰੁਪਏ ਪ੍ਰਤੀ ਪਲੇਟ ਸ਼ਾਮਲ ਹੈ।ਇਸੇ ਹੀ ਤਰ੍ਹਾਂ ਦੁਪਿਹਰ ਦਾ ਖਾਣੇ/ਰਾਤ ਦਾ ਖਾਣੇ ਵਿੱਚ ਦਾਲ, ਸਬਜੀ, ਸਲਾਦ ਅਤੇ 4 ਰੋਟੀਆਂ 60 ਰੁਪਏ ਪ੍ਰਤੀ ਥਾਲੀ (ਸਮੇਤ ਲੇਬਰ) ਸ਼ਾਮਲ ਹਨ ਅਤੇ ਖਾਣੇ ਵਾਲੀਆਂ ਇਨ੍ਹਾਂ ਆਈਟਮਾਂ ਦਾ ਰੇਟ ਸਮੇਤ ਬਣਵਾਈ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media