Wednesday, March 4, 2026

ਸੈਕੜੇ ਕਾਂਗਰਸੀ ਪਰਿਵਾਰ ਅਕਾਲੀ ਦਲ ’ਚ ਸ਼ਾਮਲ

ਕੱਥੂਨੰਗਲ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਚੋਣ ਮੁਹਿੰਮ ਨੂੰ ਹਲਕਾ PUNJ0705201921ਮਜੀਠਾ ਤੋਂ ਵੱਡੀ ਸਫਲਤਾ ਮਿਲ ਰਹੀ ਹੈ।ਇਥੋਂ ਦੇ ਪਿੰਡ ਲਹਿਰਕਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ ਦਿੰਦਿਆਂ ਸੈਕੜੇ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।ਬਿਕਰਮ ਸਿੰਘ ਮਜੀਠੀਆ ਦੇ ਓ.ਐਸ.ਡੀ ਮੇਜਰ ਸ਼ਿਵਚਰਨ ਸਿੰਘ ਸ਼ਿਵੀ ਅਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ ’ਚ ਜਥੇਦਾਰ ਕਰਮ ਸਿੰਘ ਲਹਿਰਕਾ ਦੇ ਪੁੱਤਰ ਜਸਬੀਰ ਸਿੰਘ ਅਗਵਾਈ ’ਚ ਦਰਜਨਾਂ ਪਰਿਵਾਰਾਂ ਨੇ ਪਿਛਲੇ ਦਿਨੀ ਉਹਨਾਂ ਸੰਬੰਧੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਬਾਰੇ ਕਾਂਗਰਸੀ ਆਗੂਆਂ ਵਲੋਂ ਕੀਤੇ ਗਏ ਦਾਅਵਿਆਂ ਨੂੰ ਝੁਠਲਾਉਦਿਆਂ ਉਹਨਾਂ ਨੂੰ ਬਹਾਨੇ ਨਾਲ ਬੁਲਾ ਕੇ ਵਿਸ਼ਵਾਸਘਾਤ ਕਰਨ ਦੇ ਇਲਜਾਮ ਲਾਏ।ਉਹਨਾਂ ਕਿਹਾ ਕਿ ਉਹਨਾਂ ਨੂੰ ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਹੈ ਅਤੇ ਉਹ ਸ਼ੁਰੂ ਤੋਂ ਹੀ ਅਕਾਲੀ ਹਨ ਅਤੇ ਆਖਰੀ ਸਵਾਸ ਤਕ ਅਕਾਲੀ ਹੀ ਰਹਿਣਗੇ।ਮੇਜਰ ਸ਼ਿਵੀ ਨੇ ਕਿਹਾ ਕਿ ਮਜੀਠਾ ਵਿਚ ਕਾਂਗਰਸ ਦੀ ਹਾਲਤ ਪਤਲੀ ਹੀ ਨਹੀਂ ਸਗੋਂ ਤਰਸਯੋਗ ਬਣ ਚੁੱਕੀ ਹੈ।ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ’ਚ ਜਸਬੀਰ ਸਿੰਘ ਤੋਂ ਇਲਾਵਾ ਭਜਨ ਸਿੰਘ, ਇਕਬਾਲ ਸਿੰਘ, ਸਲਵੰਤ ਸਿੰਘ ਸੇਠ, ਕੁਲਬੀਰ ਸਿੰਘ, ਪਾਲ ਸਿੰਘ, ਤਰਸੇਮ ਸਿੰਘ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ, ਦੌਲਤ ਸਿੰਘ, ਬਾਵਾ ਸਿੰਘ ਤੇ ਜਸਪਾਲ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਬਲਰਾਜ ਸਿੰਘ ਔਲਖ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਪਰਮਜੀਤ ਸਿੰਘ, ਪ੍ਰੋ. ਰੁਪਿੰਦਰ ਸਿੰਘ ਉਪਲ, ਸਤਪਾਲ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਫੌਜੀ, ਗੁਰਦਾਸ ਸਿੰਘ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ, ਚਰਨਜੀਤ ਸਿੰਘ, ਮੰਗਲ ਸਿੰਘ, ਸੂਬੇਦਾਰ ਹਰਦੀਪ ਸਿੰਘ( ਸਾਰੇ ਪੰਚ) ਸਰਪੰਚ ਮਨਦੀਪ ਸਿੰਘ ਸ਼ਿਜਾਦਾ, ਗੁਰਦੀਪ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ ਪ੍ਰਧਾਨ, ਅਵਤਾਰ ਸਿੰਘ, ਹੀਰਾ ਸਿੰਘ, ਸਵਿੰਦਰ ਸਿੰਘ, ਦਿਲਬਾਗ ਸਿੰਘ ਲਹਿਰਕਾ ਆਦਿ ਆਗੂ ਮੌਜੂਦ ਸਨ। 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply