ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਸੇਂਟ ਫ੍ਰਾਂਸਿਸ ਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਦੇ ਤਹਿਤ `ਲੋਕ ਅਦਾਲਤ-ਸਾਰਿਆਂ
ਦੀ ਅਦਾਲਤ` ਕੈਂਪ ਐਡਵੋਕੇਟ ਬਾਲ ਕਿਸ਼ਨ ਭਗਤ, ਡਾ. ਸਵਰਾਜ ਗਰੋਵਰ, ਅਤੇ ਐਡ.ਡੀ.ਵੀ ਗੁਪਤਾ ਦੀ ਅਗਵਾਈ ਹੇਠ ਲਗਾਇਆ ਗਿਆ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਲੋਕ ਅਦਾਲਤ ਗਰੀਬਾਂ ਦੇ ਲਈ ਖਾਸ ਅਦਾਲਤ ਹੈ।ਜਿਸ ਵਿੱਚ ਲੜਾਈ ਝਗੜਿਆਂ ਦਾ ਮੁਫਤ ਫੈਸਲਾ ਹੰੁਦਾ ਹੈ। ਲੋਕ ਅਦਾਲਤ ਦੇ ਫੈਸਲੇ ਦੇ ਵਿਰੁੱਧ ਕੋਈ ਅਪੀਲ ਨਹੀ ਕਰ ਸਕਦਾ। ਲੋਕ ਅਦਾਲਤ ਵਿਚ ਮਾਨਸਿਕ ਦਬਾਅ ਖਤਮ ਹੋ ਜਾਂਦਾ ਹੈ।ਪੈਸੇ ਅਤੇ ਸਮੇਂ ਦੀ ਬਚਤ ਹੁੰਦੀ ਹੈ।ਐਡਵੋਕੇਟ ਬਾਲ ਕਿਸ਼ਨ ਭਗਤ ਨੇ ਕਿਹਾ ਕਿ ਘਰ ਬਣਾਉਣ ਵਾਲੇ ਮਜ਼ਦੂਰ, ਕਾਰੀਗਰ, ਪਲੰਬਰ, ਪੇਂਟਰ, ਕਾਰਪੇਂਟਰਾਂ ਦੀ ਸੁਰੱਖਿਆ ਲਈ ਵੈਲਫੇਅਰ ਬੀਮਾ ਹੁੰਦਾ ਹੈ।ਜਿਸ ਦੀ 10/- ਰੁਪਏ ਹਰ ਮਹੀਨੇ ਕਿਸ਼ਤ ਦੇਣੀ ਹੁੁੰਦੀ ਹੈ। ਐਡ.ਡੀ.ਵੀ ਗੁਪਤਾ ਨੇ ਕਿਹਾ ਕਿ ਕਾਨੂੰਨੀ ਮਦਦ ਦੇ ਲਈ 1968 ਟੋਲ ਫ੍ਰੀ ਨੰਬਰ ਹੈ।ਇਸ ਵਿਚ 3 ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ, ਅਨੁਸੂਚਿਤ ਜਾਤੀ, ਜਨ ਜਾਤੀ, ਵਿਕਲਾਂਗ, ਆਪਦਾ ਪੀੜਤ, ਘਰੇੇਲੂ ਹਿੱਸਾ ਪੀੜਤ ਆਪਣੇ ਕੇਸ ਦੇ ਲਈ ਅਪਲਾਈ ਕਰ ਸਕਦੇ ਹਨ। ਸਕੂਲ ਪਿ੍ਰੰਸੀਪਲ ਸਿਸਟਰ ਪ੍ਰਿਯਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਮੁਫਤ ਕਾਨੂੰਨੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media