ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਲਈ
ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾ ਅਤੇ ਵੀ.ਵੀ.ਪੀ.ਏ.ਟੀ ਦੀ ਦੂਜੀ ਰੈਂਡੇਮਾਈਜ਼ੇਸ਼ਨ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਚੋਣ ਅਬਜ਼ਰਵਰ ਸਮੀਰ ਵਰਮਾ ਦੀ ਹਾਜ਼ਰੀ ਵਿੱਚ ਜ਼ਿਲੇ੍ਹ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੀ ਮੌਜੂਦਗੀ ਵਿਚ ਕੀਤੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਜਿਲ੍ਹਾ ਚੋਣ ਅਫ਼ਸਰ, ਅੰਮ੍ਰਿਤਸਰ ਨੇ ਦਸਿਆ ਕਿ ਰਾਜਨੀਤਕ ਪਾਰਟੀਆਂ ਦੀ ਹਾਜ਼ਰੀ ਵਿੱਚ 9 ਵਿਧਾਨ ਸਭਾ ਹਲਕਿਆਂ ਦੇ 11-ਅਜਨਾਲਾ ਨੂੰ 212 ਕੰਟਰੋਲ ਯੂਨਿਟ, 430 ਬੈਲੇਟ ਯੂਨਿਟ, 223 ਵੀ.ਵੀ.ਪੀ.ਏ.ਟੀ, 12-ਰਾਜਾਸਾਂਸੀ ਨੂੰ 247 ਕੰਟਰੋਲ ਯੂਨਿਟ, 500 ਬੈਲੇਟ ਯੂਨਿਟ, 260 ਵੀ ਵੀ ਪੀ ਏ ਟੀ, 13-ਮਜੀਠਾ ਨੂੰ 236 ਕੰਟਰੋਲ ਯੂਨਿਟ, 478 ਬੈਲੇਟ ਯੂਨਿਟ, 248 ਵੀ.ਵੀ.ਪੀ.ਏ.ਟੀ, 15-ਅੰਮ੍ਰਿਤਸਰ ਉਤਰੀ ਨੂੰ 220 ਕੰਟਰੋਲ ਯੂਨਿਟ, 446 ਬੈਲੇਟ ਯੂਨਿਟ, 231 ਵੀ.ਵੀ.ਪੀ.ਏ.ਟੀ, 16-ਅੰਮ੍ਰਿਤਸਰ ਪੱਛਮੀ ਨੂੰ 201 ਕੰਟਰੋਲ ਯੂਨਿਟ, 408 ਬੈਲੇਟ ਯੂਨਿਟ, 212 ਵੀ.ਵੀ.ਪੀ.ਏ.ਟੀ, 17-ਅੰਮ੍ਰਿਤਸਰ ਕੇਂਦਰੀ ਨੂੰ 162 ਕੰਟਰੋਲ ਯੂਨਿਟ, 330 ਬੈਲੇਟ ਯੂਨਿਟ, 169 ਵੀ.ਵੀ.ਪੀ.ਏ.ਟੀ, 18-ਅੰਮ੍ਰਿਤਸਰ ਪੂਰਵੀ ਨੂੰ 178 ਕੰਟਰੋਲ ਯੂਨਿਟ, 362 ਬੈਲੇਟ ਯੂਨਿਟ, 188 ਵੀ.ਵੀ.ਪੀ.ਏ.ਟੀ, 19-ਅੰਮ੍ਰਿਤਸਰ ਦੱਖਣੀ ਨੂੰ 176 ਕੰਟਰੋਲ ਯੂਨਿਟ, 358 ਬੈਲੇਟ ਯੂਨਿਟ, 186 ਵੀ.ਵੀ.ਪੀ.ਏ.ਟੀ ਅਤੇ 20-ਅਟਾਰੀ ਨੂੰ 230 ਕੰਟਰੋਲ ਯੂਨਿਟ, 466 ਬੈਲੇਟ ਯੂਨਿਟ, 242 ਵੀ.ਵੀ.ਪੀ.ਏ.ਟੀ ਮਸ਼ੀਨਾਂ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ-02 ਲੋਕ ਸਭਾ ਹਲਕਾ ਵਿੱਚ ਕੁੱਲ 1601 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਕੁੱਲ 3778 ਬੈਲੇਟ ਯੂਨਿਟ, 1862 ਕੰਟਰੋਲ ਯੁਨਿਟ ਅਤੇ 1959 ਵੀ.ਵੀ.ਪੀ.ਏ.ਟੀ ਮਸ਼ੀਨਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਹਰੇਕ ਬੂਥ ਵਿੱਚ 2 ਬੈਲੇਟ ਯੂਨਿਟ, 1 ਕੰਟਰੋਲ ਯੁਨਿਟ ਅਤੇ 1 ਵੀ ਵੀ ਪੀ ਏ ਟੀ ਮਸ਼ੀਨ ਹੋਵੇਗੀ।
ਢਿਲੋਂ ਨੇ ਦੱਸਿਆ ਕਿ ਬੈਲੇਟ ਯੁਨਿਟ, ਕੰਟਰੋਲ ਯੁਨਿਟ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਇਨ੍ਹਾਂ ਬੂਥਾਂ ’ਤੇ ਰਾਖਵੀਆਂ ਵੀ ਰੱਖੀਆਂ ਗਈਆਂ ਹਨ ਤਾਂ ਜੋ ਕਿਸੇ ਮਸ਼ੀਨ ਦੇ ਖ਼ਰਾਬ ਹੋਣ ਦੀ ਸੂਰਤ ਵਿਚ ਇਨ੍ਹਾਂ ਨੂੰ ਵਰਤਿਆ ਜਾ ਸਕੇ।ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਰਣਜੀਤ ਸਿੰਘ ਸੂਚਨਾ ਅਫ਼ਸਰ ਐਨ.ਆਈ.ਸੀ, ਰਜਿੰਦਰ ਸਿੰਘ ਚੋਣ ਕਾਨੂੰਨਗੋ, ਗਿਆਨ ਚੰਦ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media