ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਸ਼੍ਰੋਮਣੀ ਨਾਟਕਕਾਰ ਤੇ ਪੰਜਾਬ ਨਾਟਸ਼ਾਲਾ ਦੇ ਮੁੱਖੀ ਅਤੇ ਜਤਿੰਦਰ ਬਰਾੜ ਲਿਖਤ ਹਾਸਰਸ ਪੰਜਾਬੀ
ਨਾਟਕ ਮਿਰਚ-ਮਸਾਲਾ ਨਾਟਸ਼ਾਲਾ ਵਿਖੈ ਮੰਚਿਤ ਕੀਤਾ ਗਿਆ।ਨਾਟਕ ਦੀ ਕਹਾਣੀ ਉਨ੍ਹਾਂ ਤਿੰਨ ਭਰਾਵਾਂ ਦੀ ਹੈ ਜੋ ਕੁੰਵਾਰੇ ਹਨ ਅਤੇ ਸਮਾਜ ਵਿੱਚ ਇਹਨਾਂ ਦੀ ਹਾਲਤ ਕੀ ਹੈ ਇਸ ਨੂੰ ਹੀ ਨਾਟਕ `ਚ ਬਾਖੂਬੀ ਦਿਖਾਇਆ ਗਿਆ ਹੈ।ਤਿਹ ਤਿੰਨੇ ਭਰਾ ਬੇਸ਼ੱਕ ਸ਼ਰੀਫ ਤੇ ਭਲੇਮਾਣਸ ਹਨ, ਪਰ ਗ੍ਰਿਹਸਤੀ ਲੋਕ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ।ਆਪੋ-ਆਪਣੀ ਪਸੰਦ ਦੀਆਂ ਵਹੁੱਟੀਆਂ ਲੱਭਣ ਦੇ ਚੱਕਰ ਵਿੱਚ ਇਹ ਤਿੰਨੇ ਭਰਾ ਕੁੰਵਾਰੇ ਰਹਿ ਜਾਂਦੇ ਹਨ।ਇਸੇ ਘਟਨਾਕ੍ਰਮ ਦੌਰਾਨ ਪੈਦਾ ਹੁੰਦੀ ਕਾਮੇਡੀ ਤੇ ਹਾਸੇ ਨਾਲ ਦਰਸ਼ਕ ਲੋਟ ਲੋਟ ਹੁੰਦੇ ਹਨ।ਨਾਟਕ ਦੇਖਣ ਆਏ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਮੰਚਿਤ ਹੋ ਰਹੇ ਨਾਟਕ ਦੇ ਹਰੇਕ ਸ਼ੋਅ ਵਿੱਚ ਸਾਫ਼-ਸੁਥਰੀ ਕਾਮੇਡੀ, ਸਰਲ ਭਾਸ਼ਾ, ਦਰਸ਼ਕਾਂ ਨਾਲ ਸਿੱਧੇ ਸੰਵਾਦਾਂ ਤੋਂ ਇਲਾਵਾ ਕੁੱਝ ਨਾ ਕੁੱਝ ਨਵਾਂ ਹੁੰਦਾ ਹੈ, ਜੋ ਉਨ੍ਹਾਂ ਨੂੰ ਦੁਬਾਰਾ ਨਾਟਸ਼ਾਲਾ ਆਉਣ ਲਈ ਉਤਸ਼ਾਹਿਤ ਕਰਦਾ ਹੈ।
ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਕਿਹਾ ਕਿ ਨਾਟਕ ਦੇ ਡਾਇਰੈਕਟਰ ਨਰਿੰਦਰ ਸਾਂਘੀ ਤੇ ਕਲਾਕਾਰ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ।ਨਾਟਕ ਵਿੱਚ ਪ੍ਰਗਟ ਸਿੰਘ, ਵਿਸ਼ੁ ਸ਼ਰਮਾ, ਹੇਨਰੀ ਬੇਂਜਾਮਿਨ, ਪਵਨਦੀਪ, ਅਸ਼ੋਕ ਭਗਤ, ਪਾਰਸ, ਨੇਹਾ, ਜਸਵੰਤ ਮਿੰਟੂ, ਨਵਪ੍ਰੀਤ ਹੁੰਦਲ, ਕਮਲ ਰਣਦੇ, ਤਾਨਿਆ, ਸਾਹਿਲ ਸ਼ਰਮਾ ਨੇ ਕਿਰਦਾਰ ਨਿਭਾਇਆ ਹੈ, ਜਦਕਿ ਸਹਾਇਕ ਡਾਇਰੈਕਟਰ ਹਰਮੀਤ ਸਾਂਘੀ ਹਨ।ਡਾਂਸ ਰਸ਼ਮੀ ਤੇ ਸੇਟ ਕਰਮਜੋਤ ਸਿੰਘ, ਰਾਜੇਸ਼ ਕੁਮਾਰ, ਲਾਈਟ ਵਲਜਿੰਦਰ ਸਿੰਘ, ਪਲਵਿੰਦਰ ਸਿੰਘ, ਸਾਉਂਡ ਗਗਨਦੀਪ ਸਿੰਘ ਅਤੇ ਹਰਦੀਪ ਸਿੰਘ ਦਾ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media