ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪੋਲਿੰਗ ਬੂਥਾਂ ਦਾ ਸੈਂਪਲ ਆਡਿਟ
ਜ਼ਿਲ੍ਹਾ ਚੋਣ ਕੁਆਰਡੀਨੇਟਰਾਂ ਨੇ ਮੁਕੰਮਲ ਕਰ ਲਿਆ ਹੈ।ਇਸ ਦੀ ਜਾਣਕਾਰੀ ਦਿਦਿਆਂ ਪੰਜਾਬ ਦੇ ਜੁਆਇੰਟ ਚੋਣ ਕੁਆਰਡੀਨੇਟਰ ਵਕੀਲ ਚੰਦ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਪਾਰਲੀਮੈਂਟ ਹਲਕਿਆਂ ਵਿੱਚ ਆਡਿਟ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਦੀ ਰਿਪੋਰਟ ਚੋਣ ਕਮਿਸ਼ਨ ਪੰਜਾਬ ਨੁੂੰ ਭੇਜ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਜਿਲ੍ਹਾ ਸੰਗਰੂਰ ਦੇ ਬੂਥਾਂ ਦਾ ਆਡਿਟ ਜਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਹਿਨੁਮਾਈ ਹੇਠ ਜਿਲ੍ਹਾ ਕੁਆਰਡੀਨੇਟਰ ਡਾ. ਸੁਖਦੀਪ ਕੌਰ, ਪ੍ਰੋ: ਸੁਖਦੇਵ ਸਿੰਘ ਸੋਹੀ, ਪਰਲਾਦ ਸਿੰਘ, ਜਗਦੇਵ ਸਿੰਘ ਬਾਜਵਾ ਅਤੇ ਸਤੀਸ਼ ਕਪੂਰ ਜਿਲ੍ਹਾ ਨੋਡਲ ਅਫ਼ਸਰ ਕਮ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਗਰੂਰ ਦੇ ਸਹਿਯੋਗ ਨਾਲ ਸਾਂਝੇ ਤੌਰ `ਤੇ ਨੇਪਰੇ ਚਾੜਿਆ ਗਿਆ।ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਸਮੂਹ ਵੋਟਰਾਂ ਤੇ ਖਾਸ ਤੌਰ ’ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਬੰਧੀ ਪੋਲਿੰਗ ਸਟਾਫ ਨੂੰ ਪੂਰੀ ਤਰਾਂ ਜਾਗਰੁੂਕ ਕਰ ਦਿੱਤਾ ਗਿਆ ਹੈ।ਦਿਵਿਆਂਗ ਵੋਟਰਾਂ ਨੂੰ ਸਹੁਲਤਾਂ ਦੇਣ ਬਾਰੇ ਜੁਆਇਟ ਚੋਣ ਕੁਆਰਡੀਨੇਟਰ ਪੰਜਾਬ ਵਕੀਲ ਚੰਦ ਗੋਇਲ ਅਤੇ ਜਿਲ੍ਹਾ ਨੋਡਲ ਅਫ਼ਸਰ ਸਤੀਸ਼ ਕਪੂਰ ਨੇ ਦੱਸਿਆ ਕਿ ਇਸ ਵਾਰ ਹਰ ਬੂਥ ਤੇ ਦਿਵਿਆਂਗ ਵੋਟਰਾਂ ਦੀ ਆਸਾਨ ਆਵਾਜਾਈ ਲਈ ਰੈਂਪ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ।ਦਿਵਿਆਂਗ ਵੋਟਰ ਆਪਣੀ ਵੋਟ ਪਹਿਲ ਦੇ ਆਧਾਰ ’ਤੇ ਪਾ ਸਕਦੇ ਹਨ ਤੇ ਆਪਣੇ ਲਈ ਘਰੋਂ ਆਉਣ ਜਾਣ ਦੇ ਲਈ ਟਰਾਸਪੋਰਟ ਦੀ ਸੁਵਿਧਾ ਦਾ ਫਾਇਦਾ ਚੋਣ ਕਮਿਸ਼ਨ ਦੀ ਪੀ.ਡਬਲਿਊ.ਡੀ ਐਪ ’ਤੇ ਰਜਿਸਟਰ ਕਰਕੇ ਲੈ ਸਕਦੇ ਹਨ।
ਇਸ ਮੌਕੇ ਐਸ.ਡੀ.ਐਮ ਸੰਗਰੂਰ ਅਵਿਕੇਸ਼ ਗੁਪਤਾ ਅਤੇ ਐਸ.ਡੀ.ਐਮ ਦਿੜਬਾ ਸ ਪਵਿੱਤਰ ਸਿੰਘ ਵੀ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media