ਧੂਰੀ, 11 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਜਾਬ ਦੇ ਮਾਲਵਾ ਜ਼ੋਨ-2 ਵਿੱਚ ਨਵੀਂਆਂ ਨਿਯੁੱਕਤੀਆਂ ਕਰਦੇ ਹੋਏ ਹਰਪਾਲ
ਸਿੰਘ ਮਾਨਵਾਲਾ, ਗੁਰਮਿੰਦਰ ਸਿੰਘ ਮਿੱਠੂ ਜੈਨਪੁਰ, ਕਰਮਜੀਤ ਸਿੰਘ ਭੱਦਲਵੱਡ, ਪਰਮਿੰਦਰ ਸਿੰਘ ਪੇਧਨੀ, ਜਗਜੀਤ ਸਿੰਘ ਲੀਲਾ ਬੁਗਰਾ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਮੀਮਸਾ, ਗੁਰਵਿੰਦਰ ਸਿੰਘ ਭਸੌੜ, ਰੇਸ਼ਮ ਸਿੰਘ ਬਾਲੀਆਂ ਨੂੰ ਮੀਤ ਪ੍ਰਧਾਨ, ਸਤਗੁਰ ਸਿੰਘ ਕੰਧਾਰਗੜ੍ਹ, ਜਗਜੀਤ ਸਿੰਘ ਲੱਡਾ, ਜਰਨੈਲ ਸਿੰਘ ਬੇਨੜਾ, ਗੁਰਵਿੰਦਰ ਸਿੰਘ ਜੱਖਲਾਂ, ਜਸਵੀਰ ਸਿੰਘ ਰੁਲਦੂਸਿੰਘਵਾਲਾ ਨੂੰ ਜਨਰਲ ਸਕੱਤਰ ਬਣਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਹਮੇਸ਼ਾਂ ਹੀ ਕੰਮ ਕਰਨ ਵਾਲੇ ਵਰਕਰਾਂ ਦਾ ਅਹੁੱਦੇਦਾਰੀਆਂ ਦੇ ਕੇ ਮਾਣ-ਸਤਿਕਾਰ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤੀ ਵਰਕਰਾਂ ਨੂੰ ਉਚ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media