Wednesday, July 29, 2026

ਦੂਜੀ ਆਲ ਇੰਡੀਆ ਓਪਨ ਨੈਸ਼ਨਲ ਬਹੁ ਖੇਡ ਚੈਂਪੀਅਨਸ਼ਿਪ 2019 ਸ਼ੁਰੂ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ 10 ਤੋਂ 19 ਸਾਲ ਵਰਗ ਦੇ ਖਿਡਾਰੀਆਂ PUNJ1205201909(ਲੜਕੇ-ਲੜਕੀਆਂ) ਦੀ 3 ਰੋਜ਼ਾ ਰਾਸ਼ਟਰ ਪੱਧਰੀ ਦੂਜੀ ਆਲ ਇੰਡੀਆ ਓਪਨ ਨੈਸ਼ਨਲ ਚੈਂਪੀਅਨਸ਼ਿਪ ਸਥਾਨਕ ਅਲਗਜੈਂਡਰਾ ਪਬਲਿਕ ਸਕੂਲ ਵਿਖੇ ਸ਼ੁਰੂ ਹੋ ਗਈ।ਜਿਸ ਵਿੱਚ ਦੇਸ਼ ਭਰ ਤੋਂ ਖੋ-ਖੋ, ਬਾਸਕਿਟ ਬਾਲ, ਵਾਲੀਬਾਲ, ਸਕੈਟਿੰਗ, ਸ਼ਤਰੰਜ਼, ਕਬੱਡੀ, ਯੋਗਾ, ਕ੍ਰਿਕੇਟ, ਹੈਂਡਬਾਲ ਤੇ ਹਾਕੀ ਆਦਿ ਖੇਡਾਂ ਦੇ ਹਜ਼ਾਰਾਂ ਖਿਡਾਰੀ ਹਿੱਸਾ ਲੈ ਰਹੇ ਹਨ। ਸੰਸਥਾ ਦੇ ਜਨਰਲ ਸਕੱਤਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਸ ਖੇਡ ਪ੍ਰਤੀਯੋਗਤਾ ਨੂੰ ਨਿਰਪੱਖ ਤੇ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਮਾਨਤਾ ਪ੍ਰਾਪਤ ਮਾਹਿਰ ਕੋਚਾਂ, ਜੱਜਾਂ ਤੇ ਤਕਨੀਕੀ ਮਾਹਿਰਾਂ ਦੀ ਡਿਊਟੀ ਲਗਾਈ ਗਈ ਹੈ ਜਦੋਂ ਕਿ ਬਾਹਰੋਂ ਆਏ ਖਿਡਾਰੀਆਂ ਦੇ ਰਹਿਣ-ਸਹਿਣ ਤੇ ਜਲ-ਪਾਣ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਕਿਸੇ ਟੀਮ ਨੂੰ ਕਿਸੇ ਵੀ ਮੁਸ਼ਕਲ ਦੀ ਸੂਰਤ ਵਿੱਚ ਨਿਪਟਾਰੇ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮਾਂ ਦੇ ਨਾਲ ਨਿਵਾਜ਼ਿਆ ਜਾਵੇਗਾ। ਖੋ-ਖੋ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਦਾ ਸ਼ੁਭਆਰੰਭ ਜਨਰਲ ਸਕੱਤਰ ਸੰਤੋਸ਼ ਕੁਮਾਰ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।
                   ਇਸ ਮੌਕੇ ਮੁਨੀਸ਼ ਕੁਮਾਰ, ਅਮਿਤ ਕੁਮਾਰ ਪਹਿਲਵਾਨ, ਜੋਗਿੰਦਰਪਾਲ ਸ਼ਰਮਾ, ਸੌਂਦਰ ਰਾਜਨ, ਸੁਬਰਾਮਨੀ ਆਦਿ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply