Monday, February 2, 2026

ਪੀ.ਪੀ.ਐਸ ਚੀਮਾਂ `ਚ ਮਾਂ ਦਿਵਸ ਮਨਾਇਆ ਗਿਆ

“ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਇਸ ਤੱਥ ਨੂੰ ਮੁੱਖ ਰੱਖਦੇ ਹੋਏ ਅਤੇ ਮਾਂ ਦੀ ਮਹੱਤਤਾ ਨੂੰ PUNJ1205201913ਦਰਸਾਉਂਦੇ ਹੋਏ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਮਾਂ ਦਿਵਸ ਮਨਾਇਆ ਗਿਆ।ਸਕੂਲ ਦੇ ਸਾਰੇ ਬੱਚਿਆਂ ਨੇ ਆਪਣੀ-ਆਪਣੀ ਮਾਂ ਦੀ ਤਸਵੀਰ ਪੇਸਟ ਕਰ ਕੇ ਕਾਰਡ ਦੀ ਸਜਾਵਟ ਕੀਤੀ ਅਤੇ ਉਨ੍ਹਾਂ ਨੇ ਕਾਰਡ ਉਤੇ ਆਪਣੇ ਵਿਚਾਰਾਂ ਨੂੰ ਸਲੋਗਨ, ਕਵਿਤਾ ਦੇ ਰੂਪ ਵਿੱਚ ਲਿਖ ਕੇ ਮਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।ਬੱਚਿਆਂ ਨੇ ਸਕੂਲ ਦੇ ਸੰਗੀਤ ਅਧਿਆਪਕ ਨਾਲ ਮਿਲ ਕੇ ਮਾਂ ਦੇ ਪਿਆਰ ਨੂੰ ਦਰਸਾਉਂਦੇ ਹੋਏ ਗੀਤ ਗਾਏ।ਅਧਿਆਪਕਾਂ ਨੇ ਬੱਚਿਆਂ ਨੂੰ ਮਾਂ ਦਾ ਜ਼ਿੰਦਗੀ ਵਿੱਚ ਕੀ ਰੋਲ ਅਤੇ ਮਹੱਤਤਾ ਦੀ ਵਿਆਖਿਆ ਕੀਤੀ। ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਮਾਂ ਦੀ ਦੇਣ ਕਦੇ ਵੀ ਨਹੀਂ ਦੇ ਸਕਦੇ।ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨਾਂ ਵਲੋਂ ਬਣਾਏ ਕਾਰਡਾਂ ਦੀ ਪ੍ਰਸੰਸਾ ਕੀਤੀ।
                ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ, ਕੋਆਰਡੀਨੇਟਰ ਮਿਸਟਰ ਅਮਿਤ ਕੁਮਾਰ, ਮਿਸ ਸ਼ਿਵਾਨੀ, ਮਿਸ ਰੂਬਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …

Leave a Reply