Monday, July 6, 2026

ਬਲਵੰਤ ਗਾਰਗੀ ਲਿਖਤ ਤੇ ਪਵੇਲ ਸੰਧੂ ਨਿਰਦੇਸ਼ਤ ਪੰਜਾਬੀ ਨਾਟਕ ‘ਧੂਣੀ ਦੀ ਅੱਗ’ ਦਾ ਮੰਚਨ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਦ ਥੀਏਟਰ ਵਰਲਡ ਅੰਮਿ੍ਰਤਸਰ ਦੀ ਟੀਮ ਵਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਬਲਵੰਤ PUNJ1405201913ਗਾਰਗੀ ਦਾ ਲਿਖਿਆ ਅਤੇ ਪਵੇਲ ਸੰਧੂ ਨਿਰਦੇਸ਼ਤ ਪ੍ਰਸਿੱਧ ਪੰਜਾਬੀ ਨਾਟਕ ‘ਧੂਣੀ ਦੀ ਅੱਗ’ ਦਾ ਮੰਚਨ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
    ਨਾਟਕ ਵਿਚ ਔਰਤ ਦੀਆਂ ਆਪਹੁੱਦਰੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਜੋ ਨਾਰੀ ਦਾ ਵਿਰਸਾ ਹੈ। ਨਾਟਕ ’ਚ ਦੱਸਿਆ ਗਿਆ ਕਿ ਔਰਤ ਦੀ ਈਰਖਾ ਕੋਈ ਸਾਧਾਰਣ ਈਰਖਾ ਨਹੀਂ, ਸਗੋਂ ਆਦਿ ਕਾਲ ਦਾ ਵੇਗ ਹੈ।ਜਿਸ ਦੇ ਤੇਜ਼ ਅੱਗੇ ਕਦਰ ਭਸਮ ਹੋ ਜਾਂਦੀ ਹੈ।ਉਹ ਜਿਸ ਨੂੰ ਪਿਆਰ ਕਰਦੀ ਹੈ, ਉਸ ਨੂੰ ਨਾਸ ਕਰਨ ਲਈ ਤੁਲ ਜਾਂਦੀ ਹੈ।‘ਧੂਣੀ ਦੀ ਅੱਗ’ ਨੂੰ ਇਥੇ ਕਾਮ ਦੀ ਅੱਗ ਦੱਸਿਆ ਗਿਆ ਹੈ ਜੋ ਆਦਿ ਕਾਲ ਤੋਂ ਮੌਜੂਦ ਹੈ।ਇਸ ਕਾਮ ਦੀ ਅੱਗ `ਤੇ ਬੰਦਿਸ਼ ਲਾਉਣ ਦੇ ਬਾਵਜੂਦ ਇਹ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ ਹੁੰਦੀ ਹੈ ਤੇ ਕਈ ਵਾਰ ਇਹ ਤਰਾਸਦੀ ਤੇ ਵਿਨਾਸ਼ ਦਾ ਕਾਰਨ ਵੀ ਬਣਦੀ ਹੈ।ਇਸ ਨਾਟਕ ਵਿੱਚ ਗ਼ਜ਼ਲ ਜੱਟੂ, ਸੁਦੇਸ਼ ਵਿੰਕਲ, ਕਾਜਲ ਸ਼ਰਮਾ, ਵਿਪਨ ਸ਼ਰਮਾ, ਸੀਮਾ ਸਹਿਗਲ, ਅਸ਼ੀਸ਼ ਸ਼ਰਮਾ, ਜਤਿਨ ਵਿਜ, ਨਵੀਨ ਵਰਮਾ ਆਦਿ ਕਲਾਕਾਰਾਂ ਨੇ ਆਪਣੀ ਪ੍ਰਪੱਕ ਕਲਾ ਦੇ ਜੌਹਰ ਦਿਖਾਏ। ਇਸ ਨਾਟਕ ਦੀ ਲਾਈਟ ਡਿਜ਼ਾਇਨ ਵਰੁਣ ਪਟੇਲ ਅਤੇ ਵਿਸ਼ਾਲ ਸ਼ਰਮਾ ਨੇ ਕੀਤੀ।
    ਇਸ ਨਾਟਕ ਨੂੰ ਦੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ, ਸਤਿੰਦਰ ਕੌਰ, ਹਰਭਜਨ ਸਿੰਘ ਭਾਟੀਆ, ਵਿਜੇ ਸ਼ਰਮਾ, ਵਿਪਨ ਧਵਨ, ਗੁਲਸ਼ਨ ਸੱਗੀ, ਹਰਦੀਪ ਗਿੱਲ, ਅਰਵਿੰਦਰ ਸਿੰਘ ਚਮਕ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply