ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈ ਜਾ ਰਹੀ ਸੂਬਾ ਪੱਧਰੀ ਯੂਥ ਬਾਕਸਿੰਗ ਚੈਂਪੀਅਨਸ਼ਿਪ ਲਈ
ਖਿਡਾਰੀਆਂ (ਲੜਕੇ-ਲੜਕੀਆਂ) ਦੇ ਚੋਣ ਟ੍ਰਾਇਲ 15 ਮਈ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਛੇਹਰਟਾ ਅੰਮ੍ਰਿਤਸਰ ਵਿਖੇ ਸ਼ਾਮ 03:30 ਵਜੇ ਹੋਣਗੇ।ਖੇਡ ਵਿਭਾਗ ਦੇ ਜ਼ਿਲ੍ਹਾ ਕੋਚ ਜੇ.ਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਪੁਰੀ ਦੀ ਦੇਖ-ਰੇਖ ਹੇਠ ਹੋਣ ਵਾਲੀ ਇਸ ਟ੍ਰਾਇਲ ਪ੍ਰਕਿਰਿਆ `ਚ 2001 ਤੋਂ 2002 ਤੱਕ ਦੀ ਜਨਮ ਵਰਗ ਵਾਲੇ ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਸਕਣਗੀਆਂ।ਉਨਾ ਕਿਹਾ ਕਿ ਹਰੇਕ ਖਿਡਾਰੀ ਲਈ ਪਾਸਪੋਰਟ ਸਾਈਜ਼ ਫੋਟੋ, ਅਸਲ ਜਨਮ ਮਿਤੀ ਸਰਟੀਫੀਕੇਟ ਅਤੇ ਸਕੂਲ ਦਾ ਸ਼ਨਾਖਤੀ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ।ਉਨਾਂ ਦੱਸਿਆ ਕਿ ਇਸ ਸਬੰਧੀ ਖਿਡਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media