ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਰਜਕਾਰੀ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ
ਅੰਮ੍ਰਿਤਸਰ ਸ਼ਹਿਰ ਭੁਪਿੰਦਰ ਸਿੰਘ ਪੀ.ਪੀ.ਐਸ ਨੇ ਅਮਨਪੂਰਵਕ ਢੰਗ ਅਤੇ ਬਿਨਾਂ ਕਿਸੇ ਭੈਅ ਤੇ ਡਰ ਦੇ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਮੰਤਵ ਨਾਲ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਅਤੇ ਲੋਕ ਹਿੱਤਾਂ `ਚ ਸ਼ਾਂਤੀ ਕਾਇਮ ਰੱਖਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹਰ ਕਿਸਮ ਦੇ ਅਗਨ-ਸਾਸ਼ਤਰ, ਵਿਸਫ਼ੋਟਿਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ ਹਥਿਆਰ, ਜਿਨ੍ਹਾਂ ਵਿੱਚ ਟਕੂਏ, ਬਰਛੇ, ਛੂਰੇ ਆਦਿ ਸ਼ਾਮਲ ਹਨ ਨੂੰ ਲੈ ਕੇ ਚੱਲਣ `ਤੇ ਮਨਾਹੀ ਦੇ ਹੁਕਮ ਲਾਏ ਹਨ।ਉਨ੍ਹਾਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ।ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ `ਤੇ ਲਾਗੂ ਨਹੀਂ ਹੋਵੇਗਾ।ਹੁਕਮ 14 ਮਈ 2019 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media