ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਆਈ.ਐਸ.ਸੀ.ਈ ਜੋਨ ਅੰਮ੍ਰਿਤਸਰ-ਤਰਨਤਾਰਨ ਦੀ ਅੰਤਰ ਸਕੂਲ ਚੈਸ ਪ੍ਰਤੀਯੋਗਿਤਾ ਦਾ
ਆਯੋਜਨ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਵਿਖੇ ਕੀਤਾ ਗਿਆ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਜਿਨਾਂ ਦਾ ਸਵਾਗਤ ਮੈਂਬਰ ਇੰਚਾਰਜ ਰਣਦੀਪ ਸਿੰਘ ਵਲੋਂ ਕੀਤਾ ਗਿਆ।ਪ੍ਰਤੀਯਗਿਤਾ ਦੇ 6 ਵਰਗਾਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ 35 ਟੀਮਾਂ ਨੇ ਹਿੱਸਾ ਲਿਆ।
ਖੇਡਾਂ ਦਾ ਆਗਾਜ਼ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਵਿਖੇ ਪ੍ਰਿੰਸੀਪਲ ਸ੍ਰੀਮਤੀ ਨਿਰਮਲ ਕੌਰ ਨੇ ਕੀਤਾ।ਅਖੀਰ `ਚ ਐਲਾਨੇ ਗਏ ਨਤੀਜਿਆਂ ਵਿੱਚ ਅੰਡਰ 14 (ਲੜਕੇ), ਅੰਡਰ 14 (ਲੜਕੀਆਂ) ਅਤੇ ਅੰਡਰ 17 (ਲੜਕੇ) ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਅੰਮ੍ਰਿਤਸਰ, ਅੰਡਰ 17 (ਲੜਕੀਆਂ) ਮੁਕਾਬਲੇ `ਚ ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ, ਅੰਡਰ 19 (ਲੜਕੇ) ਮੁੁਕਾਬਲਿਆਂ ਵਿਚ ਹੋਲੀ ਹਾਰਟ ਪ੍ਰੈਜੀਡੈਸੀ ਸਕੂਲ ਅੰਮ੍ਰਿਤਸਰ ਅਤੇ ਅੰਡਰ 19 (ਲੜਕੀਆਂ) ਮੁਕਾਬਲੇ ਵਿੱਚ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮਿਤਸਰ ਜੇਤੂ ਰਹੇ।
ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।ਸ੍ਰੀਮਤੀ ਰਮਿੰਦਰ ਕੋਰ ਮੈਂਬਰ ਇੰਚਾਰਜ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media