Friday, September 25, 2026

ਦਸ਼ਮੇਸ਼ ਜੋਤ ਸਕੂਲ ਹਜ਼ੂਰ ਸਾਹਿਬ ਦੇ ਵਿਦਿਆਰਥੀ ਆਈ.ਏ.ਐਸ ਤੇ ਆਈ.ਪੀ.ਐਸ ਸਿਖਿਆ ਲਈ ਦਿੱਲੀ ਰਵਾਨਾ

ਹਜ਼ੂਰ ਸਾਹਿਬ/ ਨਾਂਦੇੜ, 17 ਮਈ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਗੁਰਦੁਆਰਾ ਤਖਤ ਸਚਖੰਡ ਸ਼੍ਰੀ ਹਜੁਰ ਸਾਹਿਬ ਦੇ ਮੀਤ ਜਥੇਦਾਰ ਸੰਤ ਬਾਬਾ PUNJ1705201908ਜੋਤਇੰਦਰ ਸਿੰਘ  ਦੀਆਂ ਕੋਸ਼ਿਸ਼ਾਂ ਨਾਲ  ਦਸ਼ਮੇਸ਼ ਜੋਤ ਇੰਗਲਿਸ਼ ਮੀਡੀਅਮ ਸਕੂਲ ਦੇ 21 ਵਿਦਿਆਰਥੀ ਤੇ ਵਿਦਿਆਰਥਣਾਂ ਦੀ ਟੀਮ ਸਚਖੰਡ ਐਕਸਪ੍ਰੈਸ ਰਾਹੀਂ ਦਿੱਲੀ ਰਵਾਨਾ ਹੋਈ।ਇਸ ਤੋਂ ਪਹਿਲਾਂ ਬਾਬਾ ਜੋਤਇੰਦਰ ਸਿੰਘ ਸਮੇਤ ਸਾਰੇ ਬੱਚਿਆਂ ਨੇ ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਵਿੱਚ ਸ਼ਾਮਲ ਹੋਏ।ਤਖਤ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨੇ ਉਨਾਂ ਨੁੰ ਸ਼ੁਭ ਕਾਮਨਾਵਾਂ ਦੇ ਕੇ ਤਖਤ ਸਾਹਿਬ ਤੋਂ ਰਵਾਨਾ ਕੀਤਾ।  
           ਬਾਬਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਇਹ 21 ਵਿਦਿਆਰਥੀਆਂ ਵਿੱਚ ਦੋ ਵਿਦਿਆਰਥਣਾਂ ਹੋਰ ਸਮਾਜ ਨਾਲ ਸਬੰਧਤ ਹਨ ਜਦਕਿ ਬਾਕੀ ਸਾਰੇ ਸਿੱਖ ਪਰਿਵਾਰਾਂ ਤੋਂ ਹਨ।ਉਨਾਂ ਦੱਸਿਆ ਕਿ ਦਿੱਲੀ ਵਿਚ ਇਹ ਬੱਚੇ ਆਈ.ਏ.ਐਸ ਅਤੇ ਆਈ.ਪੀ.ਐਸ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਪੜਾਈ ਕਰਨਗੇ।ਇਸ ਮੌਕੇ ਗੁਰਦੁਆਰਾ ਬੋਰਡ ਦੇ ਸਾਬਕਾ ਮੈਂਬਰ ਸੁਰਿੰਦਰ ਸਿੰਘ, ਸੋਨਾ ਸਿੰਘ ਕਾਮਠੇਕਰ, ਭੀਮ ਸਿੰਘ ਬੇਲਥਰਵਾਲੇ ਤੋਂ ਇਲਾਵਾ ਬੱਚੀਆਂ ਦੇ ਮਾਪੇ ਮੌਜੂਦ ਸਨ।
     ਦੱਸਣਯੋਗ ਹੈ ਕਿ ਨੰਦੇੜ ਸਮੇਤ ਮਹਾਰਾਸ਼ਟਰ ਵਿੱਚ ਪ੍ਰਸ਼ਾਸਕੀ ਸੇਵਾਵਾਂ ਵਿੱਚ ਸਿੱਖਾਂ ਦੀ ਗਿਣਤੀ ਨਾਮਾਤਰ ਹੈ।ਇਸ ਲਈ ਪ੍ਰਸ਼ਸਕੀ ਸੇਵਾਵਾਂ ਵਿੱਚ ਸਿੱਖ ਸਮਾਜ ਦੀ ਸ਼ਮੂਲੀਅਤ ਵਧਾਉਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।ਇਸ ਕਾਰਜ ਵਿੱਚ ਪ੍ਰਤੀ ਵਿਦਿਆਰਥੀ 160000 ਤੋਂ ਜਿਆਦਾ ਦਾ ਖਰਚ ਹੋਣ ਦੀ ਸੰਭਾਵਨਾ ਹੈ।ਇਹ ਖ਼ਰਚ ਦਸ਼ਮੇਸ਼ ਜੋਤ ਸਕੂਲ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ।ਇਸ ਸਕੁਲ ਦੇ ਮਾਰਗ ਦਰਸ਼ਕ ਸੰਤ ਬਾਬਾ ਜੋਤਇੰਦਰ ਸਿੰਘ ਹਨ।ਬਾਬਾ ਜੀ ਦੇ ਇਸ ਉਪਰਾਲੇ ਦੀ ਸਤਾਨਕ ਸਿੱਖ ਭਾਈਚਾਰੇ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply