Wednesday, March 4, 2026

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ/ਲੜਕੀਆਂ ਆਪਣੀ ਵੋਟ ਜਰੂਰ ਪੋਲ ਕਰਨ – ਜ਼ਿਲ੍ਹਾ ਚੋਣ ਅਫਸਰ

ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਰਾਮਵੀਰ, ਆਈ.ਏ.ਐਸ ਨੇ ਦੱਸਿਆ ਹੈ ਕਿ ਕਮਿਸ਼ਨ Ramvir DCਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ ਅੰਦਰ ਇੱਕ-ਇੱਕ ਪੋਲਿੰਗ ਸਟੇਸ਼ਨ ਦਿਵਿਆਂਗ ਅਧਿਕਾਰੀਆਂ/ ਕਰਮਚਾਰੀਆਂ ਅਧਾਰਿਤ ਪੋਲਿੰਗ ਅਮਲੇ ਵਲੋਂ ਪ੍ਰਬੰਧ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਇੱਕ-ਇੱਕ ਪੋਲਿੰਗ ਬੂਥ ਇਸਤਰੀ ਅਧਿਕਾਰੀਆਂ/ਕਰਮਚਾਰੀਆਂ ਤੇ ਅਧਾਰਿਤ ਪੋਲਿੰਗ ਅਮਲੇ ਵਲੋਂ ਕੰਟਰੋਲ ਕੀਤਾ ਜਾਵੇਗਾ।ਹਰੇਕ ਅਸੈਂਬਲੀ ਸੈਗਮੈਂਟ ਦੀ ਇੱਕ ਪੋਲਿੰਗ ਲੋਕੇਸ਼ਨ ਅੰਦਰ ਬਣੇ ਹੋਏ ਸਾਰੇ ਪੋਲਿੰਗ ਸਟੇਸ਼ਨਾਂ ਨੂੰ ਮਾਡਲ/ਆਦਰਸ਼ ਪੋਲਿੰਗ ਸਟੇਸ਼ਨ ਵਜੋਂ ਤਿਆਰ ਕਰਵਾਇਆ ਜਾਵੇਗਾ।
        ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 19 ਮਈ 2019 ਨੂੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਣ ਚੋਣ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਿਡਰ ਹੋ ਕੇ ਬਿਨਾਂ ਕਿਸੇ ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਕਰਨ।
        ਡਿਪਟੀ ਕਮਿਸ਼ਨਰ ਦੱਸਿਆ ਕਿ ਸਮੂਹ ਵੋਟਰ ਇਨ੍ਹਾਂ ਦਸਤਾਵੇਜਾਂ, ਫੋਟੋ ਸ਼ਨਾਖਤੀ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਡਾਕਖਾਨੇ ਵਲੋਂ ਜਾਰੀ ਫੋਟੋ ਸਮੇਤ ਪਾਸ ਬੁੱਕ, ਪੈਨ ਕਾਰਡ, ਲੇਬਰ ਮੰਤਰਾਲੇ ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਲੇਬਰ ਮੰਤਰਾਲੇ ਦੁਆਰਾ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਸਰਕਾਰੀ ਸ਼ਨਾਖਤੀ ਕਾਰਡ (ਐਮ.ਪੀ/ਐਮ.ਐਲ.ਏ/ਐਮ.ਸੀ ਨੂੰ ਜਾਰੀ), ਆਧਾਰ ਕਾਰਡ ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ।ਉਨਾਂ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੀ.ਐਲ.ਓ ਰਾਹੀਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਵੰਡੀਆਂ ਗਈਆਂ ਵੋਟਰ ਸਲਿੱਪਾਂ ਨੂੰ ਵੋਟਰਾਂ ਵਲੋਂ ਜਾਣਕਾਰੀ/ਮਾਰਗ ਦਰਸ਼ਨ ਦੇ ਤੌਰ `ਤੇ ਵਰਤਿਆ ਜਾ ਸਕਦਾ ਹੈ, ਪਰੰਤੂ ਸ਼ਨਾਖਤੀ ਕਾਰਡ ਦੇ ਤੌਰ `ਤੇ ਨਹੀਂ ।    
        ਡਿਪਟੀ ਕਮਿਸ਼ਨਰ ਵਲੋਂ ਪਹਿਲੀ ਵਾਰ ਵੋਟ ਪੋਲ ਕਰਨ ਵਾਲੇ ਸਮੁੱਚੇ ਨੌਜਵਾਨ ਲੜਕੇ/ਲੜਕੀਆਂ ਨੂੰ ਵਿਸ਼ੇਸ਼ ਤੌਰ `ਤੇ ਅਪੀਲ ਕੀਤੀ ਗਈ ਹੈ ਕਿ ਉਹ 19 ਮਈ, 2019 ਨੂੰ ਆਪਣੀ ਵੋਟ ਜਰੂਰ ਪੋਲ ਕਰਨ ਅਤੇ ਆਪਣੇ ਮਾਤਾ/ਪਿਤਾ, ਭੈਣ-ਭਰਾਵਾਂ/ ਰਿਸ਼ਤੇਦਾਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਤਾਂ ਜੋ ਜ਼ਿਲ੍ਹੇ ਦਾ ਹਰ ਇੱਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕੇ।
        ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਵਿਆਂਗਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਪੋਲ ਵਲੰਟਰੀਅਰ, ਵਹੀਲ ਚੇਅਰ ਅਤੇ ਹੋਰ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ ਅਤੇ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਦਿਵਿਆਂਗ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ 19 ਮਈ ਨੂੰ ਆਪਣੀ ਵੋਟ ਜਰੂਰ ਪੋਲ ਕਰਨ।  
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply