ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਰ ਦੇ ਲੋਕਾਂ ਵਿੱਚ ਮੋਦੀ ਦੀ ਅਗਵਾਈ ਵਿਚ ਪੂਰਾ ਭਰੋਸਾ ਹੈ ਅਤੇ ਦੇਸ਼ ਵਿਚ ਦੁਬਾਰਾ ਨਰਿੰੰਰ
ਮੋਦੀ ਦੀ ਅਗੁਵਾਈ ਵਿਚ ਐਨ.ਡੀ.ਏ ਦੀ ਸਰਕਾਰ ਬਣਨ ਜਾ ਰਹੀ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਝਾਰਖੰਡ ਭਾਜਪਾ ਦੇ ਜਨਰਲ ਸਕੱਤਰ ਦੇਵ ਰਾਜ ਨੇ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਪ੍ਰੇਮ ਗੁਗਨਾਨੀ ਨਾਲ ਚੰਡੀਗੜ੍ਹ ਵਿਖੇ ਹੋਈ ਇਕ ਮੁਲਾਕਾਤ ਦੌਰਾਨ ਕੀਤਾ।ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਗੁਗਨਾਨੀ ਨੇ ਦੱਸਿਆ ਕਿ ਦੇਵਰਾਜ ਨਾਲ ਉਨ੍ਹਾਂ ਦੀ ਦੇਸ਼ ਦੇ ਕਈ ਮਸਲਿਆਂ ਬਾਰੇ ਵੀ ਗੱਲਬਾਤ ਹੋਈ ਜਿਸ ਨੂੰ ਲੈ ਕੇ ਉਨ੍ਹਾਂ ਦੋਵਾਂ ਨੇ ਆਪੋ-ਆਪਣੇ ਵਿਚਾਰ ਵੀ ਸਾਂਝੇ ਕੀਤੇ।
ਗੁਗਨਾਨੀ ਤੇ ਦੇਵਰਾਜ ਨੇ ਕਿਹਾ ਕਿ ਇਸ ਵਾਰ ਮੁੜ ਐਨ.ਡੀ.ਏ ਦੀ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਹਿੱਤ ਵਿਚ ਬਹੁਤ ਕੰਮ ਕੀਤੇ ਹਨ।ਜਿਸ ਕਾਰਨ ਦੇਸ਼ ਵਾਸੀ ਉਨ੍ਹਾਂ ਨਾਲ ਹਨ।ਜਦੋਂ ਕਿ ਕਾਂਗਰਸ ਅਤੇ ਮਹਾਂ ਗਠਬੰਧਨ ਦੀ ਅਸਲੀਅਤ ਸਾਰੇ ਦੇਸ਼ਵਾਸੀਆਂ ਨੂੰ ਪਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਮਹਾਂ ਗਠਬੰਧਨ ਕੋਲ ਕੋਈ ਮੁੱਦਾ ਨਹੀਂ ਹੈ।ਉਨ੍ਹਾਂ ਦਾ ਸਿਰਫ਼ ਇਕੋ-ਇੱਕ ਟੀਚਾ ਭਾਜਪਾ ਅਤੇ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਾਸੀ ਬਹੁਤ ਜਾਗਰੂਕ ਹੋ ਚੁੱਕੇ ਹਨ।ਇਸ ਲਈ ਉਹ ਅਜਿਹੀਆਂ ਪਾਰਟੀਆਂ ਨੂੰ ਨਹੀਂ ਚੁਣਨਗੇ ਜਿੰਨਾਂ ਕੋਲ ਵਿਕਾਸ ਦਾ ਕੋਈ ਪਲਾਨ ਨਹੀਂ ਹੈ।ਦੇਸ਼ ਵਾਸੀ ਵਿਕਾਸ ਚਾਹੁੰਦੇ ਹਨ ਅਤੇ ਉਹ ਇਹ ਗੱਲ ਵੀ ਚੰਗੀ ਤਰਾਂ ਜਾਣਦੇ ਹਨ ਕਿ ਦੇਸ਼ ਨੂੰ ਸਥਿਰ ਸਰਕਾਰ ਅਤੇ ਵਿਕਾਸ ਐਨ.ਡੀ.ਏ ਹੀ ਦੇ ਸਕਦਾ ਹੈ।ਗੁਗਨਾਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਦੇਵਰਾਜ ਨੂੰ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੇ ਸਾਰੇ 13 ਉਮੀਦਵਾਰ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 2019 ਵਿਚ ਮੋਦੀ ਦੀ ਅਗਵਾਈ ਵਿਚ ਬਣਨ ਜਾ ਰਹੀ ਐਨ.ਡੀ.ਏ ਸਰਕਾਰ ਵਿਚ ਪੰਜਾਬ ਵੀ ਆਪਣੀ ਬਣਦੀ ਹਿੱਸੇਦਾਰੀ ਪਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media