Wednesday, March 4, 2026

ਮੋਦੀ ਸਰਕਾਰ ਕੁੱਝ ਦਿਨਾਂ ਦੀ ਮਹਿਮਾਨ – ਦਮਨ ਬਾਜਵਾ

ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੇਂਦਰ ਦੀ ਮੋਦੀ ਸਰਕਾਰ ਹੁਣ ਸਿਰਫ ਕੁੱਝ ਦਿਨਾਂ ਦੀ ਮਹਿਮਾਨ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ PUNJ1705201923ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਮੈਡਮ ਦਮਨ ਥਿੰਦ ਬਾਜਵਾ ਨੇ ਪਿੰਡ ਸ਼ਾਹਪੁਰ ਕਲਾਂ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਭਰਵੇਂ ਚੋਣ ਜਲਸੇ ਨੁੰ ਸੰਬੋਧਨ ਹੋਏ।ਉਹਨਾਂ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ `ਤੇ ਫੇਲ ਹੋਈ ਹੈ ਅਤੇ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਸਮੁੱਚੇ ਦੇਸ ਦੇ ਹਰ ਵਰਗ ਵਿਚ ਨਿਰਾਸ਼ਾ ਹੈ।ਇਸ ਕਰਕੇ ਅੱਜ ਦੇਸ਼ ਵਾਸੀ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਸਮੇਂ ਉਹਨਾਂ ਪਿੰਡ ਵਾਸ਼ੀਆਂ ਨੂੰ ਅਪੀਲ ਕਰਦਿਆ ਕਿਹਾ ਕਿ 19 ਮਈ ਨੂੰ ਕੇਵਲ ਸਿੰਘ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸੰਗਰੂਰ ਹਲਕੇ ਤੋਂ ਇਤਿਹਾਸਕ ਜਿੱਤ ਹਾਸਿਲ ਕਰਨ ਵਿੱਚ ਆਪਣਾ ਸਹਿਯੋਗ ਦੇਣਾ ਹੈ।ਇਸ ਮੌਕੇ ਬਲਾਕ ਸੁਨਾਮ ਦੇ ਪਧਾਨ ਜਗਪਾਲ ਸਿੰਘ ਸ਼ਾਹਪੁਰ,ਬਲਵਿੰਦਰ ਸਿੰਘ ਬੱਬੂ ਸਰਪੰਚ ਸ਼ਾਹਪੁਰ ਕਲਾਂ, ਭੋਲਾ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸ਼ਮਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਡੀ.ਸੀ ਸਿੰਘ ਪੰਚ, ਸੁਖਚੈਨ ਸਿੰਘ ਸਾਬਕਾ ਪੰਚ, ਜੋਰਾ ਸਿੰਘ ਪੰਚ ਆਦਿ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply