ਨਵੀਂ ਦਿੱਲੀ, 17 ਮਈ (ਪੰਜਾਬ ਪੋਸਟ ਬਿਊਰੋ) – 4 ਲੋਕ ਸਭਾ ਸੀਟਾਂ ਲਈ 45 ਉਮੀਦਵਾਰ ਮੈਦਾਨ ਵਿਚ ਹਿਮਾਚਲ ਪ੍ਰਦੇਸ਼ ਵਿੱਚ 53 ਲੱਖ ਤੋਂ ਵੱਧ ਰਜਿਸਟਰਡ
ਵੋਟਰ ਚੋਣਾਂ ਸਹੀ ਢੰਗ ਨਾਲ ਕਰਵਾਉਣ ਲਈ 7723 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ।ਆਮ ਚੋਣਾਂ ਦੇ 7ਵੇਂ ਪੜਾਅ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ 19 ਮਈ ਨੂੰ ਵੋਟਾਂ ਪੈਣਗੀਆਂ।4 ਸੰਸਦੀ ਹਲਕਿਆਂ (ਪੀ.ਸੀ) ਕਾਂਗੜਾ, ਮੰਡੀ, ਹਮੀਰਪੁਰ ਅਤੇ ਸ਼ਿਮਲਾ ਵਿਚ 19 ਮਈ ਨੂੰ ਵੋਟਾਂ ਪੈਣਗੀਆਂ। 1 ਮਹਿਲਾ ਉਮੀਦਵਾਰ ਸਮੇਤ ਕੁੱਲ 45 ਉਮੀਦਵਾਰ ਇਨ੍ਹਾਂ 4 ਸੀਟਾਂ ਲਈ ਚੋਣ ਮੈਦਾਨ ਵਿੱਚ ਹਨ।ਇੱਕੋ ਇੱਕ ਮਹਿਲਾ ਉਮੀਦਵਾਰ ਕਾਂਗੜਾ ਹਲਕੇ ਤੋਂ ਚੋਣ ਲੜ ਰਹੀ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਵਿੱਚ ਕੁੱਲ 5330154 ਵੋਟਰ ਹਨ, ਜਿਨ੍ਹਾਂ ਵਿਚੋਂ 2724111 ਮਰਦ, 2605996 ਔਰਤਾਂ ਅਤੇ 47 ਤੀਜੇ ਲਿੰਗ ਦੇ ਵੋਟਰ ਹਨ।
4 ਲੋਕ ਸਭਾ ਸੀਟਾਂ ਕਾਂਗੜਾ, ਮੰਡੀ, ਹਮੀਰਪੁਰ ਹਲਕਿਆਂ ਲਈ 7723 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਦਕਿ ਸ਼ਿਮਲਾ ਸੰਸਦੀ ਹਲਕਾ ਐਸਸੀ ਲਈ ਰਾਖਵਾਂ ਰੱਖਿਆ ਗਿਆ ਹੈ।ਚੋਣ ਕਮਿਸ਼ਨ ਦੀ ਵੈਬਸਾਈਟ `ਤੇ ਮੁਹੱਈਆ 7-ਏ ਫਾਰਮ ਅਨੁਸਾਰ ਕਾਂਗੜਾ ਤੋਂ 11, ਮੰਡੀ ਤੋਂ 17, ਹਮੀਰਪੁਰ ਤੋਂ 11 ਅਤੇ ਸ਼ਿਮਲਾ ਤੋਂ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media