Monday, September 21, 2026

ਟਹਿਲ ਸਿੰੰਘ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਣੇ

PPN14091422

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਸੰਧੂ ਨੇ ਟਹਿਲ ਸਿੰਘ ਸਾਬਕਾ ਜੇ.ਈ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਨਾਂ ਨੂੰ ਸਰਕਲ ਦੋਬੁਰਜੀ ਦਾ ਪ੍ਰਧਾਨ ਥਾਪਿਆ ਹੈ।ਸਰਕਲ ਪ੍ਰਧਾਨ ਬਨਣ ਉਪਰੰਤ ਟਹਿਲ ਸਿੰਘ ਨੇ ਕਿਹਾ ਕਿ ਉਨਾਂ ਨੂੰ ਪਾਰਟੀ ਵਲੋਂ ਜੋ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ, ਉਸ ਲਈ ਉਹ ਪ੍ਰਧਾਨ ਉਪਕਾਰ ਸਿੰਘ ਸੰਧੂ, ਹਲਕਾ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਅਤੇ ਸ੍ਰੌਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਬਹੁਤ ਧੰਨਵਾਦੀ ਹਨ।ਉਹਨਾਂ ਕਿਹਾ ਕਿ ਉਹ ਅਕਾਲੀ ਦਲ ਵਲੋਂ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਹਾਜਰ ਬਲਵਿੰਦਰ ਸਿੰਘ ਖੱਦਰ ਭੰਡਾਰ, ਜਗਮੇਲ ਸਿੰਘ ਸ਼ੀਰਾ, ਹਰਦੀਪ ਸਿੰਘ ਠੇਕੇਦਾਰ, ਗੁਰਿੰਦਰ ਸਿੰਘ ਮਾਹਨਾ ਮਨਜੀਤ ਸਿੰਘ ਕਾਲੇਕੇ, ਨਿਰਵੈਰ ਸਿੰਘ ਸੰਗਮ, ਕੁਲਵੰਤ ਸਿੰਘ ਠੇਕੇਦਾਰ ਆਦਿ ਨੇ ਸ੍ਰ. ਟਹਿਲ ਸਿੰਘ ਨੂੰ ਸਰਕਲ ਪ੍ਰਧਾਨ ਬਨਣ ‘ਤੇ ਵਧਾਈ ਦਿੱਤੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply