Wednesday, July 29, 2026

ਬ੍ਰਿਟਿਸ਼ ਆਰਡਰ ਆਫ਼ ਕਵੀਨ ਨਾਲ ਸਨਮਾਨਿਤ ਪ੍ਰੋ: ਵਿਰਕ ਵਲੋਂ ਮਾਤਰੀ ਸੰਸਥਾ ਖ਼ਾਲਸਾ ਕਾਲਜ ਦਾ ਦੌਰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਸਰਕਾਰ ਵੱਲੋਂ ਆਰਡਰ ਆਫ਼ ਕਵੀਨ ਐਵਾਰਡ ਨਾਲ ਸਨਮਾਨਿਤ ਅਤੇ ਉਘੇ PUNJ1805201911ਖੇਤੀਬਾੜੀ ਵਿਗਿਆਨੀ ਪ੍ਰੋ: (ਡਾ). ਦਲਜੀਤ ਸਿੰਘ ਵਿਰਕ ਨੇ ਅੱਜ ਆਪਣੀ ਮਾਤਰੀ ਸੰਸਥਾ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ 70 ਦੇ ਦਹਾਕੇ ’ਚ ਉਨ੍ਹਾਂ ਨੇ ਇੱਥੋਂ ਬੀ. ਐਸ. ਐਗਰੀਕਲਚਰ ਕਰਨ ਉਪਰੰਤ ਇੱਥੇ ਲੈਕਚਰਾਰ ਵਜੋਂ ਸੇਵਾ ਨਿਭਾਈ, ਜਿਸ ਉਪਰੰਤ ਉਹ ਇੰਗਲੈਂਡ ਚਲੇ ਗਏ ਅਤੇ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ ਉਹ ਹਮੇਸ਼ਾਂ ਹੀ ਕਾਲਜ ਵਿਖੇ ਬਿਤਾਏ ਪਲਾਂ ਨੂੰ ਯਾਦ ਕਰਦੇ ਹਨ।
    ਕੈਂਪਸ `ਚ ਪਹੁੰਚਣ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਐਲੂਮਨੀ ਜੋ ਕਿ ਦੇਸ਼ ਅਤੇ ਸਮਾਜ ਦਾ ਨਾਮ ਪੂਰੀ ਦੁਨੀਆ ’ਚ ਰੌਸ਼ਨ ਕਰਦੇ ਹਨ, ’ਤੇ ਕਾਲਜ ਨੂੰ ਮਾਣ ਹੈ।ਡਾ. ਵਿਰਕ ਪ੍ਰਸਿੱਧ ਬਾਇਓ-ਮੈਟ੍ਰਿਕ ਜੈਨੀਟਿਸਟ ਵਿਗਿਆਨੀ ਅਤੇ ਪਲਾਂਟ ਬ੍ਰੀਡਰ ਹਨ।ਉਨ੍ਹਾਂ ਨੇ ਯੂ.ਕੇ ਦੀ ਮੰਨੀ ਪ੍ਰਮੰਨੀ ਬਰਮਿੰਘਮ ਯੂਨੀਵਰਸਿਟੀ ਤੋਂ ਪੀ.ਐਚ.ਡੀ ਅਤੇ ਡੀ.ਐਸ.ਸੀ ਦੀ ਡਿਗਰੀ ਹਾਸਲ ਕੀਤੀ।ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਯੂ.ਕੇ ਸਰਕਾਰ ਨੇ ‘ਅਫ਼ਸਰ ਆਫ਼ ਦਾ ਆਰਡਰ ਆਫ਼ ਬ੍ਰਿਟਿਸ਼ ਐਪਾਇਰ’ ਨਾਲ ਸਨਮਾਨਿਤ ਕੀਤਾ ਹੈ।
 PUNJ1805201912   ਡਾ. ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1960-64 ਤੱਕ ਕਾਲਜ ਵਿਖੇ ਵਿੱਦਿਆ ਪ੍ਰਾਪਤ ਕਰਨ ਉਪਰੰਤ ਸੰਨ 1966 ਤੋਂ 70 ਤੱਕ ਬੌਟਨੀ ਵਿਭਾਗ ’ਚ ਲੈਕਚਰਾਰ ਵਜੋਂ ਸੇਵਾ ਨਿਭਾਈ।ਉਨ੍ਹਾਂ ਨੇ ਬੂਟਿਆਂ ਅਤੇ ਅਨਾਜ਼ ਦੀ ਮਿਆਦ ਤੇ ਗੁਣਵਤਾ ਵਧਾਉਣ ਲਈ ਤਕਨੀਕੀ ਖੋਜ਼ ਕਰਕੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਹੈ।ਉਨ੍ਹਾਂ ਮੁਤਾਬਕ ਭਾਰਤ ਅਤੇ ਖਾਸ ਕਰਕੇ ਪੰਜਾਬ ਨੂੰ ਵਿਸ਼ੇਸ਼ ਤੌਰ ’ਤੇ ਖੇਤੀ ਵਿਭਿੰਨਤਾ ਅਤੇ ਨਵੀਨਤਮ ਤਕਨੀਕ ਅਪਨਾਉਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਝੋਨੇ ਦੇ ਖੋਜੇ ਗਏ ਨਵੇਂ ਬੀਜ਼ ਘੱਟ ਮਾਤਰਾ ’ਚ ਪਾਣੀ ਦੀ ਪ੍ਰਾਪਤ ਕਰਦੇ ਹਨ ਅਤੇ ਉਪਜ ਵਧੇਰੇ ਦਿੰਦੇ ਹਨ।
     ਕਾਲਜ ਦੀ ਗਲੋਬਲ ਐਲੂਮਨੀ ਐਸੋਸੀਏਸ਼ਨ’ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਜਿਨ੍ਹਾਂ ਨੇ ਉਨ੍ਹਾਂ ਦੀ ਫ਼ੇਰੀ ਆਯੋਜਿਤ ਕਰਨ ’ਚ ਅਹਿਮ ਯੋਗਦਾਨ ਪਾਇਆ ਅਤੇ ਕਾਲਜ ਦੇ ਅਲੂਮਨੀ ਹਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਡਾ. ਵਿਰਕ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਕੀਤੇ ਗਏ ਕਾਰਜ ਸਲਾਹੁਣਯੋਗ ਹਨ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਰਕ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਕਾਲਜ ਦੀ ਸੁੰਦਰ ਤਸਵੀਰ ਅਤੇ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਅੰਡਰ ਸੈਕਟਰੀ ਡੀ. ਐਸ.ਰਟੌਲ, ਗੁਰਿੰਦਰ ਸਿੰਘ ਆਦਿ ਮੌਜ਼ੂਦ ਸਨ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply