ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿੱਚ ਏ.ਡੀ.ਸੀ.ਪੀ ਅਪਰੇਸ਼ਨ ਐਂਡ ਸਕਿਉਰਟੀ ਲਖਬੀਰ
ਸਿੰਘ ਪੀ.ਪੀ.ਐਸ ਵਲੋਂ ਡੀ.ਪੀ.ਓ ਦੀਆਂ ਬ੍ਰਾਂਚਾਂ ਨੇੜੇ ਬਲੱਡ ਬੈਂਕ ਦੇ ਸਮੂਹ ਕਰਮਚਾਰੀਆਂ ਅਤੇ ਏ.ਸੀ.ਪੀ ਸਥਾਨਿਕ ਸੁਖਨਾਜ ਸਿੰਘ ਪੀ.ਪੀ.ਐਸ ਵਲੋਂ ਐਡਮਿਨ ਬਲਾਕ ਪੁਲਿਸ ਲਾਈਨ ਵਿਖੇ 600 ਦੇ ਕਰੀਬ ਕਰਮਚਾਰੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ ਗਈ ਕਿ ਉਹ ਪ੍ਰਣ ਕਰਦੇ ਹਨ ਕਿ ਸਮੂਹ ਮਾਨਵਤਾ `ਚ ਸ਼ਾਂਤੀ ਅਤੇ ਸਮਾਜਿਕ ਸਦਭਾਵਨਾਂ ਨੂੰ ਪ੍ਰਫੁੱਲਤ ਕਰਨਗੇ ਅਤੇ ਸਮੁੱਚੇ ਮਨੁੱਖੀ ਭਾਈਚਾਰੇ ਨੂੰ ਇੱਕ ਸਮਾਨ ਸਮਝਣਗੇ।ਉਹ ਅਜਿਹੀਆਂ ਸਮੂਹ ਢਾਹੂ ਤਾਕਤਾਂ ਵਿਰੁੱਧ ਲੜਨਗੇ, ਜਿਨ੍ਹਾਂ ਤੋਂ ਮਨੁੱਖੀ ਜਾਨਾਂ ਅਤੇ ਕਦਰਾਂ ਕੀਮਤਾਂ ਨੂੰ ਖਤਰਾ ਹੋਵੇ।ਇਸੇ ਤਰ੍ਹਾਂ ਕਮਿਸ਼ਨਰੇਟ ਪੁਲਿਸ ਦੇ ਦਫ਼ਤਰੀ ਸਟਾਫ, ਯੂਨਿਟ ਸਟਾਫ/ਥਾਣਿਆਂ/ਚੋਕੀਆਂ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਇਚਾਰਜਾਂ ਵਲੋਂ ਵੀ ਉਕਤ ਸਹੁੰ ਚੁਕਾਈ ਗਈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media