Tuesday, November 24, 2026

ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ।ਨਰੇਂਦਰ ਮੋਦੀ ਨੇ ਭਾਜਪਾ ਸੰਸਦ PUNJ2505201912ਮੈਂਬਰਾਂ ਅਤੇ ਐਨ.ਡੀ.ਏ ਭਾਈਵਾਲਾਂ ਵਲੋਂ ਨੇਤਾ ਚੁਣੇ ਜਾਣ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਸਭ ਦੇਸ਼ ਦੇ ਵਿਕਾਸ ਲਈ ਮਿਲ ਕੇ ਇਕ ਟੀਮ ਵਜੋਂ ਕੰਮ ਕਰਨਗੇ।ਸੰਸਦ ਦੇ ਨੇਤਾ ਚੁਣੇ ਜਾਣ ਉਪਰੰਤ ਮੋਦੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਐਨ.ਡੀ.ਏ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸ਼ਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਉੁਨਾਂ ਦਾ ਆਸ਼ੀਰਵਾਦ ਲ਼ਿਆ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply