Thursday, July 30, 2026

ਜਨਵਾਦੀ ਲੇਖਕ ਸੰਘ ਵਲੋਂ ਕਾਲਮ ਨਵੀਸ ਡਾ. ਹਜਾਰਾ ਸਿੰਘ ਚੀਮਾ ਦਾ ਸਨਮਾਨ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਦੀਪ ਦਵਿੰਦਰ) – ਜਨਵਾਦੀ ਲੇਖਕ ਸੰਘ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ PUNJ2505201925ਨਾਲ `ਮੁਲਾਜ਼ਮ ਲਹਿਰ` ਦੇ ਸੰਪਾਦਕ ਅਤੇ ਪ੍ਰਮੁੱਖ ਕਾਲਮ ਨਵੀਸ ਡਾ. ਹਜਾਰਾ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਅਤੇ ਜਥੇਬੰਦਕ ਕਾਰਜਾਂ `ਚ ਪਾਏ ਯੋਗਦਾਨ ਲਈ ਉਮਰ ਭਰ ਦੀਆਂ ਸੇਵਾਂਵਾਂ ਬਦਲੇ ਦਿੱਤਾ ਗਿਆ।
             ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਡਾ. ਚੀਮਾ ਆਪਣੀ ਲੇਖਣੀ ਰਾਹੀਂ ਸਮਾਜਿਕ ਨਾ ਬਰਾਬਰੀ ਤੇ ਮਨੁੱਖੀ ਲੁੱਟ ਖਸੁੱਟ ਨੂੰ ਭੰਡਦਿਆਂ ਤੇ ਥੁੜਿਆਂ ਟੁੱਟਿਆਂ ਦੇ ਹੱਕ ਵਿਚ ਖਲੋਂਦਾ ਹੈ।ਸ਼ਾਇਰ ਦੇਵ ਦਰਦ ਅਤੇ ਮਨਮੋਹਨ ਢਿੱਲੋਂ ਨੇ ਕਿਹਾ ਕਿ ਲੇਖਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਹੱਕਾਂ ਪ੍ਰਤੀ ਡਾ. ਚੀਮਾ ਮੋਹਰੀ ਰੋਲ ਅਦਾ ਕਰਦੇ ਰਹੇ ਹਨ।ਮਲਵਿੰਦਰ ਅਤੇ ਹਰਜੀਤ ਸੰਧੂ ਨੇ ਡਾ. ਚੀਮਾ ਨਾਲ ਦੋਸਤੀ ਦੀਆਂ ਕਈ ਮਿਸਾਲਾਂ ਸਾਂਝੀਆਂ ਕੀਤੀਆਂ।ਡਾ. ਭੁਪਿੰਦਰ ਸਿੰਘ ਜੌਲੀ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਕਿਹਾ ਕਿ ਅਜਿਹੇ ਸਮਾਗਮ ਮਨੁੱਖੀ ਸ਼ਖਸ਼ੀਅਤ ਨਿਖਾਰਨ ਦੇ ਨਾਲ-ਨਾਲ ਸ਼ਬਦ ਸੰਵਾਦ ਰਚਾਉਣ ਵਿਚ ਸਹਾਈ ਹੁੰਦੇ ਹਨ।ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਪਿ਼੍. ਟੀਨਾ ਸ਼ਰਮਾ, ਹਰਮੀਤ ਆਰਟਿਸਟ, ਰਵੀ ਸੰਧੂ, ਨੂਬਿਨਗੀਤ, ਪਰਮਜੀਤ ਬਾਵਾ, ਪੂਨਮ ਸ਼ਰਮਾ, ਮਿਨਾਕਸ਼ੀ ਅਤੇ ਮੋਹਿਤ ਸਹਿਦੇਵ ਤੋਂ ਇਲਾਵਾ ਕਈ ਹੋਰ ਸਾਹਿਤਕਾਰ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply