Sunday, July 26, 2026

ਦੀਪ ਦੇਵਿੰਦਰ ਸਿੰਘ ਦੀ ਕਹਾਣੀ `ੜਿਕ ਸਚਿ ਰਹੀ` ਤੇ ਹੋਈ ਵਿਚਾਰ ਚਰਚਾ

PUNJ2905201913ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੇਂਡੂ ਪਿਠ ਭੂਮੀ ਨੂੰ ਆਪਣੀਆਂ ਕਹਾਣੀਆਂ ਰਾਹੀਂ ਪੇਸ਼ ਕਰਨ ਵਾਲੇ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ `ਚ ਆਪਣੀ ਨਵੀਂ ਲਿਖੀ ਕਹਾਣੀ `ਓੜਿਕ ਸਚਿ ਰਹੀ` ਵਿਦਵਾਨ ਸਾਹਿਤਕਾਰਾਂ ਦੀ ਹਾਜਰੀ `ਚ ਪੜ੍ਹੀ, ਜਿਸ ਉਪਰ ਭਰਵੀਂ ਵਿਚਾਰ ਚਰਚਾ ਵੀ ਹੋਈ।
ਜਨਵਾਦੀ ਲੇਖਕ ਸੰਘ ਦੇ ਸੱਦੇ `ਤੇ ਪੰਜਾਬੀ ਸਾਹਿਤ ਸੰਗਮ, ਲੇਖਕ ਪਾਠਕ ਮੰਚ ਅਤੇ ਸਾਹਿਤ ਸਭਾ ਚੌਗਾਵਾਂ ਦੇ ਸਹਿਯੋਗ ਨਾਲ ਹੋਈ ਇਸ ਅਦਬੀ ਇਕੱਤਰਤਾ `ਚ ਬੋਲਦਿਆਂ ਸ਼ਾਇਰ ਦੇਵ ਦਰਦ ਨੇ ਕਿਹਾ ਕਿ `ਓੜਿਕ ਸਚਿ ਰਹੀ` ਅਣਦਿਸਦੇ ਮਨੁੱਖੀ ਰਿਸਤਿਆਂ ਦੇ ਕੌੜੇ ਸੱਚ ਨੂੰ ਬਿਆਨਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ।ਪ੍ਰੋ. ਹੀਰਾ ਸਿੰਘ ਨੇ ਕਿਹਾ ਕਿ ਜਿਥੇ ਕਹਾਣੀ ਵਿਚਲੀ ਭਾਸ਼ਾ ਸ਼ੈਲੀ ਮਨ ਨੂੰ ਟੁੰਬਦੀ ਹੈ ਉਥੇ ਮਨੁੱਖੀ ਮਨ ਦੀ ਟੁੱਟ ਭਜ ਨੂੰ ਵੀ ਬਖੂਬੀ ਬਿਆਨਦੀ ਹੈ।ਸ਼ਾਇਰ ਮਲਵਿੰਦਰ ਅਤੇ ਹਰਜੀਤ ਸੰਧੂ ਨੇ ਕਿਹਾ ਕਿ ਕਹਾਣੀ ਦਾ ਦ੍ਰਿਸ਼ ਚਿਤਰਣ ਹੀ ਇਸ ਕਹਾਣੀ ਦਾ ਹਾਸਿਲ ਹੈ ਪਾਤਰ ਸਾਹ ਲੈਂਦੇ ਸੁਣਾਈ ਦੇਂਦੇ ਹਨ।
ਪ੍ਰੋ. ਮੋਹਨ ਸਿੰਘ ਅਤੇ ਪ੍ਰਿ. ਕੁਲਵੰਤ ਸਿੰਘ ਅਣਖੀ ਨੇ ਕਹਾਣੀ ਵਿਚਲੇ ਤਕਨੀਕੀ ਨੁਕਤਿਆਂ `ਤੇ ਉੰਗਲ ਧਰਦਿਆਂ ਨਿੱਕੇ ਨਿੱਕੇ ਸੁਆਲ ਵੀ ਖੜੇ ਕੀਤੇ।ਪ੍ਰਿ. ਗੁਰਬਾਜ ਸਿੰਘ ਛੀਨਾ ਅਤੇ ਧਰਵਿੰਦਰ ਔਲਖ ਨੇ ਕਿਹਾ ਕਿ ਬਾਲ ਮਨ ਦੀਆਂ ਗੁੰਝਲਾਂ ਨੂੰ ਫਰੋਲਦਿਆਂ ਕਹਾਣੀ ਨਾਂਹ ਪੱਖੀ ਵਰਤਾਰਿਆਂ ਨੂੰ ਭੰਡਦੀ ਹੈ।ਹਰਮੀਤ ਆਰਟਿਸਟ ਅਤੇ ਜਸਬੀਰ ਕੌਰ ਨੇ ਦੀਪ ਨੂੰ ਵਧਾਈ ਦੇਂਦਿਆਂ ਪੇਸ਼ਕਾਰੀ ਦੀ ਸਰਾਹਨਾ ਕੀਤੀ।ਪ੍ਰਿ. ਟੀਨਾ ਸ਼ਰਮਾ ਅਤੇ ਡਾ. ਕਸਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply