ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਹਰ ਇਕ ਜਿਲ੍ਹੇ ਵਿੱਚ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੀ ਸਥਾਪਨਾ ਕੀਤੀ ਗਈ ਹੈ।ਪਠਾਨਕੋਟ ਵਿਖੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਡੀ.ਏ.ਸੀ ਕੰਪਲੈਕਸ ਮਲਿਕਪੁਰ ਚੌਕ ਵਿਖੇ ਕਮਰਾ ਨੰ: 352 ਵਿਚ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਚੇਅਰਮੈਨ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਆਈ.ਏ.ਐਸ ਹਨ।ਇਸ ਜਾਣਕਾਰੀ ਪ੍ਰਸ਼ੋਤਮ ਸਿੰਘ ਚਿਬ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਧਿਕਾਰੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਿਉਰੋ ਵਿਚ ਬੇਰੁਜਗਾਰ ਪ੍ਰਾਰਥੀਆਂ ਦੇ ਨਾਂ ਦਰਜ਼ ਕਰਨ ਤੋਂ ਇਲਾਵਾ ਉਥੇ ਆ ਰਹੇ ਪ੍ਰਾਰਥੀਆਂ ਨੂੰ ਮੌਕੇ `ਤੇ ਵੱਖ-ਵੱਖ ਹਾਇਰ ਸਟੱਡੀ ਦੇ ਕੋਰਸਾਂ, ਸਰਕਾਰੀ ਨੋਕਰੀਆਂ, ਸਵੈ-ਰੋਜਗਾਰ ਕਰਨ ਲਈ ਅਤੇ ਟ੍ਰੇਨਿੰਗ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਦਫਤਰ ਆ ਰਹੇ ਵਿਦਿਆਰਥੀ/ਪ੍ਰਾਰਥੀਆਂ ਨੂੰ ਫ੍ਰੀ ਇੰਟਰਨੈਟ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ।ਬਿਊਰੋ ਵੱਲੋਂ ਹਰ ਮਹੀਨੇ ਘੱਟੋ-ਘੱਟ 2 ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਬੇਰੋਜ਼ਗਾਰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਰੋਜਗਾਰ ਬਿਉਰੋ ਵਲੋਂ ਇਸੇ ਲੜੀ ਤਹਿਤ 31-05-2019 ਨੂੰ ਬਿਉਰੋ ਦਫਤਰ ਵਿਖੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਲੜਕੀਆਂ ਲਈ ਇਕ ਵਿਸ਼ੇਸ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜੋ ਲੜਕੀਆਂ 8ਵੀਂ ਪਾਸ ਤੋਂ ਲੈ ਕੇ ਬਾਹਰਵੀਂ ਪਾਸ ਹਨ, ਉਮਰ 18 ਤੋਂ 35 ਸਾਲ ਅਤੇ ਫਿਜੀਕਲੀ ਫਿਟ ਹੋਣ ਉਹ ਆਪਣੇ ਸਾਰੇ ਦਸਤਾਵੇਜ ਲੈ ਕੇ ਇਸ ਮੇਲੇ ਵਿੱਚ ਭਾਗ ਲੈ ਸਕਦੀਆਂ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media