Sunday, June 14, 2026

ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ, 6 ਲੱਖ ਦਾ ਸੀ ਸਿਰ `ਤੇ ਕਰਜ਼ਾ

PUNJ3005201916ਭੀਖੀ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਕਰਜ਼ੇ ਦੇ ਜਾਲ ਵਿਚ ਫਸਿਆ ਪੰਜਾਬ ਦਾ ਕਿਸਾਨ ਨਿੱਤ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਸਰਕਾਰਾਂ ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਨ `ਚ ਅਸਫਲ ਹਨ।ਕਸਬਾ ਭੀਖੀ ਦੇ ਨੇੜਲੇ ਪਿੰਡ ਦੇ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਅਨੂਪਗੜ੍ਹ ਦੇ 48 ਸਾਲਾ ਕਿਸਾਨ ਅਮਰੀਕ ਸਿੰਘ ਦੇ ਸਿਰ `ਤੇ 6 ਲੱਖ ਦਾ ਕਰਜ਼ਾ ਹੋਣ ਕਰ ਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।ਇਸੇ ਕਾਰਨ ਅੱਜ ਉਸ ਨੇ ਕੋਈ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਕਿਸਾਨ ਯੂਨੀਅਨ ਦੇ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਕਿਸਾਨ  ਅਮਰੀਕ ਸਿੰਘ 6 ਲੱਖ ਰੁਪਏ ਦਾ ਕਰਜ਼ਾਈ ਸੀ ਅਤੇ ਉਸ ਕੋਲ ਸਿਰਫ ਪੰਜ ਕਿੱਲੇ ਜਮੀਨ ਹੈ।ਕੁੱਝ ਜਮੀਨ ਉਸ ਨੇ ਪਹਿਲਾਂ ਵੀ ਵੇਚ ਕੇ ਕਰਜ਼ੇ ਦੀ ਪੰਡ ਕੁੱਝ ਹੋਲੀ ਕੀਤੀ ਸੀ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਸਿਰ ਖੜਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਮਦਦ ਕੀਤੀ ਜਾਵੇ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply