ਚੰਡੀਗੜ੍ਹ ਵਿਖੇ ਸੈਮੀਨਾਰ 4 ਜੂਨ ਨੂੰ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਗਰੀਨ ਬੈਂਕਿੰਗ ਰਾਹੀਂ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਵਿੱਚ ਉਦਯੋਗਪਤੀ ਆਪਣਾ
ਵਡਮੁੱਲਾ ਯੋਗਦਾਨ ਦੇਣਗੇ।ਪੀ.ਐਚ.ਡੀ.ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਜਿਲ੍ਹਾ ਕਨਵੀਨਰ ਘਣਸ਼ਿਆਮ ਕਾਂਸਲ ਨੇ ਕਿਹਾ ਹੈ ਕਿ ਕੌਮੀ ਪੱਧਰ `ਤੇ ਆਰ.ਬੀ.ਆਈ ਰਾਹੀਂ ਇਸ ਮੁਹਿੰਮ ਨੂੰ ਹਲਾਸ਼ੇਰੀ ਦਿੱਤੀ ਜਾ ਰਹੀ ਹੈ।ਪੰਜਾਬ ਵਿੱਚ ਇੰਡਸਟਰੀ ਚੈਂਬਰ ਅਤੇ ਪੀ.ਐਚ.ਡੀ.ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਇਸ ਵਿੱਚ ਪੂਰਾ ਸਹਿਯੋਗ ਦੇਵੇਗਾ।ਕਾਂਸਲ ਨੇ ਦੱਸਿਆ ਕਿ ਇਸ ਅਭਿਆਨ ਅਧੀਨ ਬਰਸਾਤੀ ਪਾਣੀ ਨੂੰ ਬਚਾਉਣ ਦੇ ਨਾਲ-ਨਾਲ ਵਾਤਾਵਰਨ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਉਦਯੋਗ ਸਥਾਪਤ ਕਰਨ ਦੇ ਵਿਸ਼ੇ ਸ਼ਾਮਿਲ ਹਨ।4 ਜੂਨ ਨੂੰ ਚੰਡੀਗੜ੍ਹ ਦੇ ਪੀ.ਐਚ.ਡੀ.ਚੈਂਬਰ ਹਾਊਸ ਵਿੱਚ ਸੂਬਾ ਚੇਅਰਮੈਨ ਆਰ.ਐਸ ਸਚਦੇਵਾ, ਵਾਈਸ-ਚੇਅਰਮੈਨ ਕਰਨ ਗਿਲਹੋਤਰਾ, ਈ.ਓ ਅੰਕਿਤ ਕੁਮਾਰ ਅਤੇ ਡਿਪਟੀ ਡਾਇਰੈਕਟਰ ਰਿਮਨੀਤ ਕੌਰ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸੂਬਾ ਪੱਧਰੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ (ਆਈ.ਏ.ਐਸ) ਹਾਜ਼ਰ ਹੋਣਗੇ, ਜਦੋਂ ਕਿ ਆਰ.ਬੀ.ਆਈ ਦੇ ਪ੍ਰਤੀਨਿਧੀ ਅਨਿਲ ਯਾਦਵ, ਐਸ.ਬੀ.ਆਈ ਦੇ ਪ੍ਰਤੀਨਿਧੀ ਸੁਖਬੀਰ ਸਿੰਘ ਵਿਰਦੀ, ਸੰਜੀਵ ਮੰਗਲ, ਸੁਮਿਤ ਦੱਤਾ, ਸੰਦੀਪ ਕੇਸ਼ਵਾਨੀ, ਰੁਚੀ ਮਿਸ਼ਰਾ, ਐਨ.ਪੀ ਸਿੰਘ, ਸਿਮਰਪ੍ਰੀਤ ਸਿੰਘ ਮੁੱਖ ਬੁਲਾਰੇ ਹੋਣਗ।ਸੈਮੀਨਾਰ ਦੌਰਾਨ ਉਦਯੋਗਪਤੀਆਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media