Wednesday, August 5, 2026

ਰਜ਼ਾ ……… (ਗ਼ਜ਼ਲ)

ਜੱਗ ਸਾਗਰ ਵਿੱਚ ਰਹਿਣਾ ਪੈਂਦਾ।
ਡੂੰਘੇ ਤਲ ਤੱਕ ਲਹਿਣਾ ਪੈਂਦਾ।

ਬਲਦਾ ਦੀਵਾ ਫੜ੍ਹਨੇ ਖ਼ਾਤਿਰ
ਸੇਕਾ ਤਾਂ ਕੁੱਝ ਸਹਿਣਾ ਪੈਂਦਾ।

ਸ਼ਬਦਾਂ ਵਿਚੋਂ ਅਰਥਾਂ ਖ਼ਾਤਿਰ
ਕੁੱਝ ਸੁਣਨਾ ਕੁੱਝ ਕਹਿਣਾ ਪੈਂਦਾ।

ਜੀਵਨ ਵਿੱਚ ਜੇ ਕੁੱਝ ਸਿੱਖਣਾ ਹੈ
ਕੋਲ ਸਿਆਣੇ ਬਹਿਣਾ ਪੈਂਦਾ।

ਵਿੱਚ ਸਮੁੰਦਰ ਜਾਣਾ ਜੇਕਰ
ਲਹਿਰਾਂ ਦੇ ਸੰਗ ਖਹਿਣਾ ਪੈਂਦਾ।

ਤਾਨਾਸ਼ਾਹੀ ਕਰਦੇ ਅੱਗੇ
ਹਾਂਜੀ ਹਾਂਜੀ ਕਹਿਣਾ ਪੈਂਦਾ।

ਇਸ਼ਕ ਮੁਹੱਬਤ ਦੇ ਮਹਿਲਾਂ ਨੂੰ
ਦੁਨੀਆਂ ਹੱਥੋਂ ਢਹਿਣਾ ਪੈਂਦਾ।

ਕੌਣ ਹੈ ਜੋ ਕਿਸੇ ਦੀ ਮੰਨੇ
ਵਿੱਚ ਰਜ਼ਾ ਪਰ ਰਹਿਣਾ ਪੈਂਦਾ।
Hardeep Birdi
ਹਰਦੀਪ ਬਿਰਦੀ
ਮੋ – 90416 00900

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply