Saturday, March 7, 2026

ਸਰਕਾਰੀ ਬਹੁਤਕਨੀਕੀ ਕਾਲਜ `ਚ ਦਾਖਲੇ ਦੀ ਰਜਿਸਟ੍ਰੇਸ਼ਨ ਮੁਫਤ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਵਿਦਿਆਰਥੀਆਂ ਨੂੰ ਪ੍ਰਾਈਵੇਟ ਕੈਫੇ ਸੈਂਟਰਾਂ ਦੀ ਲੁੱਟ ਖਸੁੱਟ ਤੋਂ ਬਚਾਉਣ ਲਈ ਸਰਕਾਰੀ ਬਹੁਤਕਨੀਕੀ PUNJ0406201909ਕਾਲਜ ਪੁਰਾਣੀ ਚੁੰਗੀ ਛੇਹਰਟਾ `ਚ ਦਾਖਲਾ ਰਜਿਸਟ੍ਰੇਸ਼ਨ ਮੁਫਤ ਕੀਤੀ ਜਾ ਰਹੀ ਹੈ।ਕਾਲਜ ਦੇ ਪ੍ਰਿੰਸੀਪਲ ਇੰਜੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਤੇ ਤਰਨ ਤਾਰਨ ਜਿਲਿਆਂ ਦੇ ਵਿਦਿਆਰਥੀ ਦਾਖਲਾ ਰਜਿਸਟ੍ਰੇਸ਼ਨ ਕਰਵਾਉਣ ਲਈ ਵਹੀਰਾਂ ਘੱਤ ਕੇ ਆ ਰਹੇ ਹਨ ।
ਉਨਾਂ ਕਿਹਾ ਕਿ ਕਾਲਜ ਵਿੱਚ ਨਵੇਂ ਦਾਖਲੇ ਪ੍ਰਤੀ ਉਤਸ਼ਾਹ ਦਾ ਮੁੱਖ ਕਾਰਨ ਕਾਲਜ ਦੇ ਪਿਛਲੇ ਸਾਲ ਦੇ ਨਤੀਜੇ ਅਤੇ ਕਾਲਜ ਵਿੱਚ ਪੜ ਰਹੇ ਵਿਦਿਆਰਥੀਆਂ ਦੀਆਂ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਦੀ ਪਲੇਸਮੈਂਟ ਹੈ।ਦੰਸਬਰ 2018 ਦੀਆਂ ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਵੱਖੱ-ਵੱਖ ਕੋਰਸਾਂ `ਚ 50 ਵਿਦਿਆਰਥੀਆਂ ਨੇ ਟਾਪ ਪੁਜੀਸ਼ਨਾਂ ਹਾਸਲ ਕੀਤੀਆਂ।ਕਾਲਜ ਦੇ ਵਿਦਿਅਰਥੀਆਂ ਆਬਿਦ ਪੰਜਵਾਂ ਸਮੈਸਟਰ ਆਈ.ਟੀ, ਸੁਖਪ੍ਰੀਤ ਕੋਰ ਤੀਜਾ ਸਮੈਸਟਰ ਕੰਪਿਊਟਰ, ਲਵਪ੍ਰੀਤ ਸਿੰਘ ਪਹਿਲਾ ਸਮੈਸਟਰ ਸਿਵਲ, ਜੈਸੀਕਾ ਪਹਿਲਾ ਸਮੈਸਟਰ ਆਈ.ਟੀ, ਦੁਪਿੰਦਰ ਕੁਮਾਰ ਪੰਜਵਾ ਸਮੈਸਟਰ ਸਿਵਲ, ਵਿਸ਼ਾਲ ਕੁਮਾਰ ਤੀਜਾ ਸਮੈਸਟਰ ਪ੍ਰੋਡਕਸ਼ਨ ਇੰਜ., ਵਿਨੋਦ ਕੁਮਾਰ ਪੰਜਵਾਂ ਸਮੈਸਟਰ ਆਰ.ਏ.ਸੀ `ਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
    ਪ੍ਰਿੰਸੀਪਲ ਨੇ ਕਿਹਾ ਕਿ ਜਿਥੇ ਇਸ ਕਾਲਜ ਦੇ ਵਿਦਿਆਰਥੀ ਨਤੀਜਿਆਂ `ਚ ਪੰਜਾਬ ਭਰ ਵਿਚਂੋ ਅਵਲ ਆ ਰਹੇ ਹਨ, ਉਥੇ ਹੀ ਚਾਲੂ ਸਾਲ ਦੌਰਾਨ ਰਾਸ਼ਟਰੀ ਅਤੇ ਅੰਤਰਾਸ਼ਟਰੀ ਕੰਪਨੀਆ ਜਿਵੇ ਕਿ ਸ਼ਾਹਪੁਰਜੀ ਪਾਲੌਂਜੀ, ਆਈ.ਟੀ.ਸੀ, ਟਰਾਈਡੈਂਟ, ਸੋਨਾਲੀਕਾ, ਜ਼ੋਹਨਡੀਅਰ ਇੰਡੀਆ ਅੰਬਿਰ ਫਾਰਮਾਸੀਉਟੀਕਲ ਆਦਿ ਕੰਪਨੀਆਂ ਨੇ 2 ਲੱਖ ਤੋ 4 ਲੱਖ ਲਈ ਸਲਾਨਾ ਤਨਖਾਹ `ਤੇ 200 ਤੋ ਵੱਧ ਵਿਦਿਆਰਥੀਆਂ ਦੀ ਨੋਕਰੀ ਲਈ ਚੋਣ ਕੀਤੀ।ਇੰਜੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਤਕਨੀਕੀ ਸਿਖਿਆ ਮੰਤਰੀ ਦੀ ਅਗਵਾਈ ਹੇਠ ਇਸ ਕਾਲਜ ਵਿੱਚ ਮੁੱਖ ਮੰਤਰੀ ਵਜੀਫਾ ਯੋਜਨਾ ਸ਼ੁਰੂ ਕੀਤੀ ਗਈ ਹੈ।
     ਇਸ ਮੌਕੇ ਡਾ: ਭੁਪਿੰਦਰ ਸਿੰਘ, ਜੀ.ਪੀ ਸਿੰਘ, ਸ੍ਰੀਮਤੀ ਰਵਿੰਦਰ ਕੌਰ, ਕਸ਼ਮੀਰੀ ਲਾਲ, ਅਮਨ ਚੱਢਾ, ਸਤੀਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਸਟਾਫ ਮੈਂਬਰ ਹਾਜਰ ਸਨ।      

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply