Monday, July 6, 2026

ਡਿਜ਼ੀਟਲ ਗ੍ਰਾਫਿਕ ਆਰਟ ਤੇ ਵੁੱਡ ਕਾਰਵਡ ਲੈਂਪਸ ਨੁਮਾਇਸ਼ ਦਾ ਕੇਟੀ:ਕਲਾ ਵਿਖੇ ਉਦਘਾਟਨ

ਅੰਮ੍ਰਿਤਸਰ, 4 ਜੂਨ (ਪੰਜਬ ਪੋਸਟ ਬਿਊਰੋ) – ਹਰਮੀਤ ਆਰਟਿਸਟ ਦੇ ਡਿਜ਼ੀਟਲ ਗ੍ਰਾਫਿਕ ਆਰਟ ਤੇ ਬਰਹਮਜੀਤ ਸਿੰਘ ਦੇ ਵੁੱਡ ਕਾਰਵਡ ਲੈਂਪਸ ਦੀ ਕੇਟੀ:ਕਲਾ PUNJ0406201912ਵਿਖੇ ਨੁਮਾਇਸ਼ ਲਗਾਈ ਗਈ।ਜਿਸ ਦਾ ਉਦਘਾਟਨ ਪ੍ਰਸਿੱਧ ਚਿੱਤਰਕਾਰ, ਫੋਟੋ ਕਲਾਕਾਰ, ਕਵੀ ਬੀਬਾ ਬਲਵੰਤ ਨੇ ਕੀਤਾ।5 ਜੂਨ ਤੱਕ ਚੱਲਣ ਵਾਲੀ ਨੁਮਾਇਸ਼ ਦੌਰਾਨ 17 ਡਿਜ਼ੀਟਲ ਆਰਟ ਵਰਕ ਅਤੇ 22 ਵੁੱਡ ਨੱਕਾਸ਼ੀਦਾਰ ਆਰਟ ਲੈਂਪ ਪਦਰਸ਼ਿਤ ਕੀਤੀਆਂ ਗਈਆਂ ਹਨ ।
    ਹਰਮੀਤ ਕਲਾਕਾਰ ਦਾ ਕੰਮ ਅਲੱਗ ਹੈ।ਉਨ੍ਹਾਂ ਨੇ ਕੰਪਿਊਟਰ ਸਕਰੀਨ ਦਾ ਵਰਤੋਂ ਕੈਨਵਾਸ ਅਤੇ ਮਾਉਸ ਦਾ  ਬਰਸ਼ ਦੇ ਰੂਪ ਵਿੱਚ ਕਲਪਨਾਵਾਂ ਨੂੰ ਪੇਸ਼ ਕਰਨ ਲਈ ਕੀਤਾ ਹੈ।ਹਰਮੀਤ ਦੀ ਕਲਾ ਕ੍ਰਿਤੀਆਂ ਦੇ ਮਾਧਿਅਮ ਨਾਲ ਕਾਲਪਨਿਕ ਦੁਨੀਆਂ ਦੀ ਯਾਤਰਾ ਕੀਤੀ ਜਾ ਸਕਦੀ ਹੈ।ਬਰਹਮਜੀਤ ਨੇ ਲੱਕੜੀ ਦੀ ਨੱਕਾਸ਼ੀ ਇੰਨੀ ਸੁੰਦਰ ਤਰੀਕੇ ਨਾਲ ਕੀਤੀ ਹੈ ਕਿ ਇਸ ਨੂੰ ਸਾਰਿਆਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।  
    ਉਦਘਾਟਨ ਵਲੋਂ ਪਹਿਲਾਂ ਡਾ. ਬਲਦੇਵ ਗੰਭੀਰ ਨੇ ਮੁੱਖ ਮਹਿਮਾਨ ਅਤੇ ਕਲਾ ਪ੍ਰੇਮੀਆਂ ਦਾ ਸਵਾਗਤ ਕੀਤਾ।ਕੇਟੀ:ਕਲਾ ਦੇ ਸਕੱਤਰ ਰਾਜੇਸ਼ ਰੈਨਾ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕੀਤਾ ਤੇ ਨਿਰਦੇਸ਼ਕ ਬ੍ਰਜੇਸ਼ ਜੌਲੀ ਨੇ ਸਾਰਿਆਂ ਦਾ  ਧੰਨਵਾਦ ਕੀਤਾ।
    ਭੁਪਿੰਦਰ ਐਸ ਨੰਦਾ, ਕੁਲਵੰਤ ਸਿੰਘ ਗਿੱਲ, ਸੰਦੀਪ ਸਿੰਘ, ਮਨਦੀਪ ਮਨੂੰ, ਡਾ. ਲਲਿਤ ਗੋਪਾਲ ਵਿਆਸ, ਮਾਲਾ ਚਾਵਲਾ, ਰਵਿੰਦਰ ਢਿੱਲੋਂ, ਜੋਤੀ ਖੰਨਾ, ਡਾ. ਹਰਭਜਨ ਸਿੰਘ ਭਾਟੀਆ, ਡਾ. ਹਰਬੀਰ ਸਿੰਘ ਮਨਕੂ, ਹਰਚਰਨ ਸਿੰਘ, ਪ੍ਰਿੰਸੀਪਲ ਹਰਿੰਦਰ ਸਿੰਘ ਸੇਖਾਂ, ਗੁਰਭੇਜ ਸਿੰਘ ਛੀਨਾ, ਏਕਮਦੀਪ ਸਿੰਘ ਕਨੇਡਾ, ਪ੍ਰੋ. ਖਿੰਟਨਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੁਮੈਨ, ਡਾ. ਪ੍ਰਦੀਪ ਮਹਾਜਨ ਆਦਿ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply