Wednesday, April 22, 2026

ਬਾਬਾ ਫ਼ਰੀਦ ਸੰਸਥਾ ਵਿਖੇ ‘ਸਮਰ ਕੈਂਪ‘ ਸ਼ੁਰੂ, 30 ਜੂਨ ਤੱਕ ਲੱਗਣਗੀਆਂ ਮੁਫ਼ਤ ਸੰਗੀਤ ਕਲਾਸਾਂ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ PUNJ0406201927ਸਰਕਾਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਨੂੰ ਸੰਗੀਤਮਈ ਬਣਾਉਣ ਲੀ ਗਰਮੀ ਦੀਆਂ ਛੁੱਟੀਆਂ ਵਿੱਚ ਮੁਫ਼ਤ ਸੰਗੀਤ ਸਮਰ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਕੁਲਦੀਪ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇ ਬੱਚਿਆਂ ਨੂੰ ਮਿਆਰੀ ਸੰਗੀਤ ਨਾਲ ਜੋੜਨ ਲਈ ਸੰਸਥਾ ਵਲੋਂ ਇਹ ‘ਸਮਰ ਕੈਂਪ‘ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਕੈਂਪ ਵਿੱਚ ਸੰਗੀਤ ਦੇ ਮਾਹਿਰ ਅਧਿਆਪਕ ਦਿਲਜੋਤ ਬੰਟੀ ਬੱਚਿਆਂ ਨੂੰ ਸੰਗੀਤ ਸਿਖਾ ਰਹੇ ਹਨ।ਉਹਨਾਂ ਅੱਗੇ ਕਿਹਾ ਕਿ ਕੋਈ ਵੀ ਬੱਚਾ ਇਸ ਸਮਰ ਕੈਂਪ ਦਾ ਹਿੱਸਾ ਬਣ ਕੇ ਲਾਹਾ ਲੈ ਸਕਦਾ ਹੈ।ਕੈਂਪ ਸਵੇਰੇ 9 ਵਜੇ ਤੋਂ 11 ਵਜੇ ਤੱ ਬਾਬਾ ਫ਼ਰੀਦ ਇੰਸਟੀਚਿਊਟ ਨੇੜੇ ਮੂਲੇ ਕਾ ਦਰਵਾਜ਼ਾ ਲੌਂਗੋਵਾਲ ਵਿਖੇ ਲੱਗਾ ਹੋਇਆ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply