Friday, March 20, 2026

ਮੰਤਰੀ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਤੁਫਾਨੀ ਦੋਰਾ

ਮੰਤਰੀ ਨੇ ਠੇਕੇਦਾਰਾਂ ਦੀ ਨਾਲਾਇਕੀ ਦੇਖ ਅਫਸਰ ਅਧਿਕਾਰੀਆਂ ਦੀ ਲਗਾਈ ਕਲਾਸ

PPN16091411

ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਚਲ ਰਹੇ ਵਖ ਵਖ ਕੰਮਾ ਦਾ ਦੋਰਾ ਕੀਤਾ ਗਿਆ. ਓਹਨਾ ਦੇ ਨਾਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਨਗਰ ਸੁਧਾਰ ਟ੍ਰਸਟ ਦੇ ਚੇਅਰਮੇਨ ਸੰਦੀਪ ਰਿਸ਼ੀ, ਐਸ. ਈ. ਭਰਤ ਭੂਸ਼ਣ ਸ਼ਰਮਾ, ਐਸ. ਈ. ਜਸਵਿੰਦਰ ਸਿੰਘ. ਡਾ. ਜੋਗੇਸ਼ ਅਰੋੜਾ, ਏਸ. ਈ. ਪੀ. ਕੇ. ਗੋਇਲ, XEN ਸਕਤਰ ਸਿੰਘ, ਹੇਲਥ ਅਫਸਰ ਚਰਨਜੀਤ ਸਿੰਘ, XEN ਪ੍ਰਦੁਮਨ ਸਿੰਘ, XEN ਰਾਜੀਵ ਸੇਖ੍ਰੀ, XEN ਬਲਜੀਤ ਸਿੰਘ, SDO ਦੀਨੇਸ਼ ਗੁਪਤਾ, SDO ਗਗਨ ਭਾਸ੍ਕਰ, SDO ਮਨਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਦੋਰੇ ਦੋਰਾਨ ਮੰਤਰੀ ਜੋਸ਼ੀ ਸਾਹਮਣੇ ਠੇਕੇਦਾਰਾਂ ਦੀਆਂ ਕਈ ਨਾਲਾਇਕੀ ਸਾਹਮਣੇ ਆਈਆਂ. ਰਤਨ ਸਿੰਘ ਚੋਂਕ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕੰਮਾਂ ਵਿਚ ਦੇਰੀ ਦੇਖੀ ਗਈ ਅਤੇ ਸੀਵਰੇਜ ਬੋਰਡ ਦੀ ਵੀ ਲਾਪਰਵਾਹੀ ਸਾਹਮਣੇ ਆਈ. ਇਸ ਤੋਂ ਉਪਰੰਤ ਗੰਦੇ ਨਾਲੇ ਦੇ ਕੰਮ ਦਾ ਜਾਇਜਾ ਲਿਆ ਗਿਆ.

ਇਸ ਤੋਂ ਉਪਰੰਤ ਟ੍ਰੀਲਿਅਮ ਮਾਲ ਦੇ ਨਾਲ ਵਾਲੀਆਂ ਸੜਕਾਂ ਨੂੰ ਸੁੰਦਰ ਡੀਵਾਈਡਰ, ਲਾਈਟਾਂ ਅਤੇ ਸੁੰਦਰ ਫੁਟ ਪਾਥ, ਪੋਦੇ, ਆਦਿ ਲਗਾਉਣ ਲਈਅਧਿਕਾਰੀਆਂ ਨੂੰ ਆਦੇਸ਼ ਦਿਤੇ. ਫ਼ੋਰਐਸ ਚੋਂਕ ਤੋਂ ਮਜੀਠਾ ਰੋਡ ਦੀ ਬਿਊਟੀਫਿਕੇਸ਼ਨ ਦੇ ਕੰਮ ਵਿਚ ਠੇਕੇਦਾਰਾਂ ਦੀਆਂ ਕਈ ਨਲੇਕੀਆਂ ਸਾਹਮਣੇ ਆਈਆਂ ਜਿਥੇ ਕੀ ਪਾਣੀ ਦੀ ਨਿਕਾਸੀ ਦੀ ਪ੍ਰਬੰਧ ਠੀਕ ਢੰਗ ਨਾਲ ਨਾ ਦੇਖ ਕੇ ਅਧਿਕਾਰੀ ਨੂੰ ਠੇਕੇਦਾਰਆਂ ਦੀ ਪੇਮੇਂਟ ਨਾ ਕਰਨ ਦੇ ਆਦੇਸ਼ ਦਿਤੇ ਅਤੇ ਕਿਹਾ ਕੀ ਠੇਕੇਦਾਰ ਟਾਈਲਾਂ ਦਾ ਕੰਮ ਠੀਕ ਣ ਹੋਣ ਤੇ ਜਿੰਮੇਵਾਰ ਹੋਵੇਗਾ.ਬਟਾਲਾ ਰੋਡ ਤੇ BRTS ਦੇ ਚਲ ਰਹੇ ਕੰਮ ਦੇ ਦੋਰੇ ਦੋਰਾਨ ਓਹਨਾ ਕਿਹਾ ਓਹ ਕੰਮ ਵਿਚ ਤੇਜੀ ਲਿਆਂ ਅਤੇ ਨਾਲ ਹੀ ਸੜਕਾਂ ਤੇ ਪਿਆ ਵਧੇਰਾ ਖਾਲੇਰਾ ਣ ਪਾਇਆ ਜਾਵੇ ਤਾਂ ਜੋ ਓਥੋਂ ਲੰਘਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ. ਆਖਰ ਵਿਚ ਜੋਸ਼ੀ ਵਲੋਂ ਖੰਨਾ ਸਮਾਰਕ ਦੇ ਆਸ ਪਾਸ ਦੇ ਇਲਾਕਿਆਂ ਦਾ ਦੋਰਾ ਕਰਦੇ ਕਿਹਾ ਜਲਦ ਤੋਂ ਜਲਦ ਲਾਈਟਾਂ ਸੜਕਾਂ ਆਦਿ ਦਾ ਕੰਮ ਪੂਰਾ ਕਰਨ ਤਾਂ ਜੋ ਗੁਰੂ ਨਗਰੀ ਦੇ ਲੋਗ ਅਤੇ ਗੁਰੂ ਨਗਰੀ ਵਿਚ ਆਉਣ ਵਾਲੇ ਲੋਗ ਇਥੋਂ ਦੀ ਸੁੰਦਰਤਾ ਅਤੇ ਮੂਲ ਭੂਤ ਸੁਵਿਧਾਵਾਂ ਦਾ ਅਨੰਦੁ ਮਾਨ ਸਕਣ.

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply