ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਮਿਸ ਆਕਰਸ਼ੀ ਸਾਹਨੀ ਵਲੋਂ `ਐਕਸਟਰਨਲ ਲਵ` ਦੇ ਬੈਨਰ ਹੇਠ
ਸੋਲੋ ਪੇਟਿੰਗ ਪ੍ਰਦਰਸ਼ਨੀ ਲਗਾਈ ਗਈ।8ਵੇਂ ਸਮਰ ਆਰਟ ਕੈਂਪ/ ਫੈਸਟੀਵਲ 2019 ਦੌਰਾਨ ਪ੍ਰਦਰਸ਼ਿਤ ਕੀਤੇ ਗਏ ਤਕਰੀਬਨ 25 ਪੈਨਸਿਲ ਕਲਰ ਚਿੱਤਰਾਂ ਵਿੱਚ ਕਬੂਤਰਾਂ ਦੀਆਂ ਭਾਵਨਾਵਾਂ ਦਰਸਾਈਆਂ ਗਈਆਂ।ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਤੋਂ ਪ੍ਰਿੰਸੀਪਲ ਅੰਜ਼ਨਾ ਗੁਪਤਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਜਿੰਨਾਂ ਨੂੰ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਆਨ. ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ `ਜੀ ਆਇਆਂ ਆਖਿਆ`।ਸ੍ਰੀਮਤੀ ਅੰਜ਼ਨਾ ਗੁਪਤਾ ਨੇ ਚਿਤਰਕਾਰਾ ਆਕਰਸ਼ੀ ਸਾਹਨੀ ਦੀਆਂ ਕਾਲਕ੍ਰਿਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸ ਨੂੰ ਭਵਿੱਖ ਵਿੱਚ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਮੂਰਤੀਕਾਰ ਨਰਿੰਦਰ ਸਿੰਘ, ਓ.ਪੀ ਵਰਮਾ, ਅਤੁੱਲ ਮਹਿਰਾ, ਡਾ. ਪੀ.ਐਸ ਗਰੋਵਰ, ਮਿਸ ਗੁਰਸ਼ਰਨ ਕੌਰ, ਮਿਸ ਇੰਦਰਪ੍ਰੀਤ ਕੌਰ, ਮਿਸ ਰਵਿੰਦਰ ਢਿੱਲੋਂ ਤੇ ਕਰਮਜੀਤ ਸਿੰਘ ਤੋਂ ਇਲਾਵਾ ਕਾਫੀ ਗਿਣਤੀ `ਚ ਕਲਾ ਪ੍ਰੇਮੀ ਤੇ ਸ਼ਹਿਰੀ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media