Saturday, March 7, 2026

ਖ਼ਾਲਸਾ ਕਾਲਜ ਲਾਅ ਵਿਖੇ ਐਨ.ਐਸ.ਐਸ ਦਾ 7 ਰੋਜ਼ਾ ਸਪੈਸ਼ਲ ਕੈਂਪ

ਮਨੁੱਖ ਦੇ ਚੰਗੇ ਗੁਣ ਹੀ ਉਸ ਦੀ ਸੋਭਾ ਵਧਾਉਂਦੇ – ਪਰਮਜੀਤ ਬੱਲ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਭਾਵਸ਼ਾਲੀ ਢੰਗ ਅਤੇ ਲਿਆਕਤ ਨਾਲ ਗੱਲਬਾਤ ਕਰਨਾ ਵੀ ਇਕ ਕਲਾ ਹੈ।ਇਹ ਜਿੱਥੇ PUNJ0606201913ਮਨੁੱਖ ਦਾ ਮਾਣ-ਸਨਮਾਨ ਵਧਾਉਂਦੀ ਹੈ ਉੱਥੇ ਸਮਾਜ ’ਚ ਮਾਣ ਸਤਿਕਾਰ ਵੀ ਦਿਵਾਉਂਦੀ ਹੈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਸ੍ਰ. ਪਰਮਜੀਤ ਸਿੰਘ ਬੱਲ ਨੇ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਆਯੋਜਿਤ ਕੀਤੇ ਐਨ. ਐਸ. ਐਸ. ਸਪੈਸ਼ਲ ਕੈਂਪ ਮੌਕੇ ਆਪਣੇ ਸੰਬੋਧਨੀ ਭਾਸ਼ਣ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਸਮੇਂ ਉਕਤ ਸ਼ਬਦ ਕਹੇ।
    ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ’ਚ ਕਰਵਾਏ ਇਸ 7 ਰੋਜ਼ਾ ਕੈਂਪ ਦਾ ਉਦਘਾਟਨ ਸ. ਪ੍ਰਕਾਸ਼ ਸਿੰਘ ਭੱਟੀ ਪ੍ਰਧਾਨ ਮਿਸ਼ਨਰੀ ਖੁਦਾਏ ਖ਼ਿਦਮਾਦਾਗਾ ਅਤੇ ਪੋਲੀਸ਼ਨ ਕੰਟਰੋਲ ਕਮੇਟੀ ਅਤੇ ਸ: ਸੁਖਵਿੰਦਰ ਸਿੰਘ ਪ੍ਰਧਾਨ ਸੁਖਮਨੀ ਸੇਵਾ ਸੋੋਸਾਇਟੀ ਅੰਮ੍ਰਿਤਸਰ ਵਲੋਂ ਕੀਤਾ ਗਿਆ।ਕੈਂਪ ਦੀ ਸ਼ੁਰੂਆਤ ’ਚ ਐਨ.ਐਸ.ਐਸ ਵਲੰਟੀਅਰਾਂ ਵਲੋਂ ਆਏ ਮਹਿਮਾਨਾਂ ਸ਼ੈਸ਼ਨ 2018-19 ਦੀਆਂ ਆਪਣੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ।ਭੱਟੀ ਨੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਵੱਧ ਚੜ੍ਹ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਨਾਲ ਹੀ ਵਾਤਾਵਰਣ ਨੂੰ ਸਾਫ਼ ਸੁੱਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁਖ਼ ਲਗਾਉਣ ਦੀ ਸਲਾਹ ਦਿੱਤੀ।ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਜਿਸ ’ਚ ਡਾ. ਨਿਤਿਸ਼ ਭਾਟੀਆ ਐਸੋਸੀਏਟ ਪ੍ਰੋਫੈਸਰ ਖ਼ਾਲਸਾ ਕਾਲਜ ਫ਼ਾਰਮੇਸੀ ਵਲੋਂ ਸਟਰੈਸ ਮੈਨੇਜ਼ਮੈਂਟ, ਐਡਵੋਕੇਟ ਮੁਕੇਸ਼ ਨੰਦਾ ਵਲੋਂ ਵਕਾਲਤ ਦੇ ਪੇਸ਼ੇ ਸਬੰਧੀ, ਡਾ. ਦਵਿੰਦਰ ਸਿੰਘ ਮੁੱਖੀ ਸਾਇਕੋਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੈਲਦੀ ਲਾਈਫ਼ ਸਟਾਈਲ ਉਪਰ ਵਿਦਵਤਾਂ ਭਰਪੂਰ ਲੈਕਚਰ ਦਿੱਤੇ ਗਏ।
    ਬੱਲ ਨੇ ਵਿਦਿਆਰਥੀਆਂ ਨੂੰ ਸਮਾਜ ’ਚ ਵਿਚਰਣ ਅਤੇ ਸ਼ਖ਼ਸੀਅਤ ਨਿਖਾਰਣ ਦੇ ਕਈ ਗੁਣ ਦੱਸਦਿਆਂ ਕਿਹਾ ਕਿ ਮਨੁੱਖ ਦਾ ਸਮੇਂ ਅਨੁਸਾਰ ਪਹਿਰਾਵਾ, ਸੋਚ, ਵਿਚਾਰ, ਵਿਹਾਰ ਅਤੇ ਆਮ ਜਾਣਕਾਰੀ ਅੱਜ ਕੱਲ੍ਹ ਜ਼ਿੰਦਗੀ ਦਾ ਇਕ ਬਹੁਤ ਜ਼ਰੂਰੀ ਹਿੱਸਾ ਬਣ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡਾ ਘਰ ਤੋਂ ਲੈ ਕੇ ਕਾਲਜ ਆਉਣ ਅਤੇ ਵਾਪਸ ਜਾਣ ਦਾ ਸਮਾਂ ਕਿ ਤੁਸੀਂ ਇਸ ਸਮੇਂ ’ਚ ਕਿਸ ਤਰ੍ਹਾਂ ਵਿਚਰਦੇ ਹੋ, ਇਹ ਤੁਹਾਨੂੰ ਆਪ ਵਿਚਾਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਦੇ ਗੁਣ ਨਿਖਾਰਣ ਲਈ ਦੱਸਦਿਆਂ ਕਿਹਾ ਕਿ ਮਨੁੱਖ ਨੂੰ ਗੱਲ ਸੰਖੇਪ ਅਤੇ ਸਪੱਸ਼ਟ ਕਰਨੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਆਲਾ-ਦੁਆਲਾ ਅਤੇ ਦੇਸ਼ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
    ਕੈਂਪ ਦੇ ਆਖ਼ਰੀ ਦਿਨ ਪ੍ਰੋ. (ਡਾ.) ਹਰਦੀਪ ਸਿੰਘ ਮੁਖੀ ਕੰਪਿਊਟਰ ਵਿਭਾਗ ਅਤੇ ਡੀਨ, ਸਟੂਡੈਂਟਸ ਵੈਲਫ਼ੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡ ਕੇ ਸਫ਼ਲਤਾ ਪੂਰਵਕ ਕੈਂਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ।
    ਇਸ ਤੋਂ ਪਹਿਲਾਂ ਪ੍ਰਿੰ: ਡਾ. ਜਸਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ-ਆਪ ’ਤੇ ਵਿਸ਼ਵਾਸ, ਭਰੋਸਾ, ਹੋਂਦ ਅਤੇ ਵਜੂਦ ਕਾਇਮ ਰੱਖਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਜੀਵਨ ’ਚ ਕਾਮਯਾਬੀ ਹਾਸਲ ਕਰਨ ਲਈ ਇਨ੍ਹਾਂ ਗੱਲਾਂ ’ਤੇ ਅਮਨ ਕਰਨ ਲਈ ਪ੍ਰੇਰਣਾ ਦਿੱਤੀ।ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਗੁਨੀਸ਼ਾ ਸਲੂਜਾ, ਡੀਨ ਅਤੇ ਸਹਾਇਕ ਪ੍ਰੋਫੈਸਰ, ਪ੍ਰੋ: ਰਾਸ਼ੀਮਾ ਚੰਗੋਤਰਾ, ਪ੍ਰੋ: ਮੋਹਿਤ ਸੈਣੀ, ਪ੍ਰੋ: ਜਤਿੰਦਰ ਕੌਰ, ਪ੍ਰੋ: ਹਰਕੰਵਲ ਕੌਰ, ਪ੍ਰੋ: ਲਕਸ਼ਮੀ ਸੋਨੀ, ਪ੍ਰੋ: ਪੂਜਾ ਸਲਵਾਨ, ਪ੍ਰੋ: ਸਤਿੰਦਰਪਾਲ ਕੌਰ ਵੀ ਮੌਜ਼ੂਦ ਸਨ।  
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply