Thursday, April 30, 2026

ਮਿਲਕਫੈਡ ਵਲੋਂ ਦੱਧ ਦੀਆਂ ਖਰੀਦ ਕੀਮਤਾਂ `ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ

ਚੰਡੀਗੜ, 11 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਡ (ਮਿਲਕਫੈਡ) ਵਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ MLA Randhawaਜਾਂਦੀ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ। ਇਹ ਵਾਧਾ ਅੱਜ 11 ਜੂਨ ਤੋ ਲਾਗੂ ਹੋ ਗਿਆ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਰੰਧਾਵਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਪਸ਼ੂ ਖੁਰਾਕ ਅਤੇ ਚਾਰੇ ਦੀ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਦੁੱਧ ਉਤਪਾਦਕਾਂ ਦੇ ਵਧੇ ਖਰਚੇ ਕਾਰਨ ਉਨਾਂ ਨੂੰ ਰਾਹਤ ਦੇਣਾ ਹੈ।ਉਨਾਂ ਦੱਸਿਆ ਕਿ ਇਨਾਂ ਕਾਰਨਾਂ ਦੇ ਮੱਦੇਨਜਰ ਵੇਰਕਾ ਵੱਲੋਂ ਪਹਿਲਾਂ ਵੀ 21 ਅਪਰੈਲ ਨੂੰ 10 ਰੁਪਏ ਤੋਂ 20 ਰੁਪਏ ਅਤੇ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਵਧਾਏ ਗਏ ਹਨ।
          ਇਸ ਮੌਕੇ ਮੀਟਿੰਗ ਵਿੱਚ ਮਿਲਕਫੈਡ ਦੇ ਪ੍ਰਬੰਧ ਨਿਰਦੇਸਕ ਕਮਲਦੀਪ ਸਿੰਘ ਸੰਘਾ ਨੇ ਸਹਿਕਾਰਤਾ ਮੰਤਰੀ ਨੂੰ ਦੱਸਿਆ ਕਿ ਵੇਰਕਾ ਹਮੇਸ਼ਾਂ ਆਪਣੇ ਦੁੱਧ ਉਤਪਾਦਕਾਂ ਨੂੰ ਉਤਮ ਦੁੱਧ ਪ੍ਰਾਪਤੀ ਕੀਮਤ ਮੁਹੱਈਆ ਕਰਾਉਣ ਵਿੱਚ ਵਿਸਵਾਸ ਰੱਖਦਾ ਹੈ।ਵੇਰਕਾ ਭਾਈਚਾਰਾ ਆਪਣੇ ਦੁੱਧ ਉਤਪਾਦਕ ਕਿਸਾਨਾਂ ਵਿੱਚ ਆਪਣੇ ਅਦਾਰੇ ਵੇਰਕਾ ਲਈ ਮਲਕੀਅਤ ਦੀ ਭਾਵਨਾ ਉਤਪਨ ਕਰਦਾ ਹੈ ਅਤੇ ਨਾਲ ਹੀ ਉਹਨਾਂ ਵਿੱਚ ਉਤਮ ਕੁਆਲਟੀ ਦਾ ਦੁੱੱਧ ਪੈਦਾ ਕਰਨ ਦੀ ਜਿੰਮੇਵਾਰੀ ਦੀ ਭਾਵਨਾ ਨੂੰ ਵੀ ਪੈਦਾ ਕਰਦਾ ਹੈ।
               ਅਜਿਹਾ ਕਰਨ ਲਈ ਮਿਲਕਫੈਡ ਆਪਣੇ ਦੁੱਧ ਉਤਪਾਦਕਾਂ ਨੂੰ ਸਭ ਤੋਂ ਉਤਮ ਦੁੱਧ ਪ੍ਰਾਪਤੀ ਕੀਮਤਾਂ ਦਿੰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਦੁੱਧ ਉਤਪਾਦਕ ਉਤਮ ਕੁਆਲਟੀ ਦਾ ਦੁੱਧ ਮੁਹੱਈਆ ਕਰਵਾਉਣ, ਜਿਸ ਨਾਲ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਆਪਣੇ ਦੁੱਧ ਪਦਾਰਥਾਂ ਦੀ ਉਤਮ ਗੁਣਵਤਾ ਮੁਹੱਈਆ ਕਰਵਾਵੇ।  
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply