ਅੰਮ੍ਰਿਤਸਰ 11 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖਾਂ ਉੱਪਰ ਦਿਨੋ-ਦਿਨੀ ਵਧ ਰਹੇ ਨਸਲਕੁਸ਼ੀ ਹਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।ਇਨ੍ਹਾਂ ਮੰਦਭਾਗੀ ਘਟਨਾਵਾਂ
ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬੀਤੇ ਦਿਨੀਂ ਕਸ਼ਮੀਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਕਸ਼ਮੀਰੀ ਪੰਡਤਾਂ ਵਲੋਂ ਸਿੱਖਾਂ ਨੂੰ ਕੁੱਟ-ਕੁੱਟ ਕੇ ਘਰੋਂ ਬੇਘਰ ਕਰਨ ਦੀ ਘਟਨਾ ਅਤਿ ਦੁਖਦਾਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਸ਼ਮੀਰੀ ਪੰਡਤਾਂ ਨੇ ਆ ਕੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੁਕਾਰ ਕੀਤੀ ਸੀ ਕਿ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ।ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪ ਦਿੱਲੀ ਜਾ ਕੇ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦੀ ਦਿੱਤੀ ਸੀ, ਅੱਜ ਉਨ੍ਹਾਂ ਹੀ ਪੰਡਤਾਂ ਦੇ ਵਾਰਸਾਂ ਵਲੋਂ ਸਿੱਖਾਂ ਨੂੰ ਘਰਾਂ ਤੋਂ ਬੇਘਰ ਕਰਨ, ਉਜਾੜਨ ੳਤੇ ਕੁੱਟ-ਮਾਰ ਕਰਨ ਵਾਲੀਆਂ ਘਟਨਾਵਾਂ ਦੁੱਖਦਾਈ ਤੇ ਮੰਦਭਾਗੀਆਂ ਹਨ।ਇਨ੍ਹਾਂ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਹੋ ਸਕੇ ਉਹ ਥੋੜ੍ਹੀ ਹੈ।ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਗੰਭੀਰਤਾ ਨਾਲ ਨੋਟਿਸ ਲਿਆ ਜਾਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਂਦਿਆਂ ਸਿੱਖਾਂ ਨੂੰ ਮੁੜ ਕਸ਼ਮੀਰ ਵਿੱਚ ਉਸੇ ਥਾਂ ਵਸਾਇਆ ਜਾਵੇ ਜਿਥੇ ਉਹ ਰਹਿ ਰਹੇ ਸਨ ।
ਉਨਾਂ ਨੇ ਸ਼ਿਲਾਂਗ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਨੂੰ ਉੱਥੋ ਦੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਬਾਬਾ ਜੀ ਨੇ ਕਿਹਾ ਕਿ 150 ਸਾਲ ਤੋਂ ਵੱਧ ਸਮਾਂ ਬਸਰ ਕਰ ਚੁੱਕੇ ਸਿੱਖਾਂ ਨੂੰ ਉੱਥੋ ਕੱਢੇ ਜਾਣਾ ਮੰਦਭਾਗਾ ਹੈ।ਇਸ ਮਾਮਲੇ ਬਾਰੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਮੇਘਾਲਿਆ ਦੇ ਮੁੱਖ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਸ਼ਿਲਾਂਗ ਵਿੱਚ ਵਸਦੇ ਸਿੱਖਾਂ ਨੂੰ ਮੇਘਾਲਿਆ ਦੀ ਪਾਬੰਦੀਸ਼ੁਦਾ ਜਥੇਬੰਦੀ ਐਚ.ਐਨ.ਐਲ.ਸੀ ਵਲੋਂ ਜਾਨੋਂ ਮਾਰਨ ਦੀ ਧਮਕੀ ਦੇ ਮੱਦੇਨਜ਼ਰ ਸਥਾਨਕ ਤੇ ਕੇਂਦਰੀ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਨਾਵੇ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media