Tuesday, June 23, 2026

ਖੁਦ ਭਗਵਾਨ ਕ੍ਰਿਸ਼ਨ ਨੇ ਗਊਪਾਲਕ ਦੇ ਰੂਪ `ਚ ਜਨਮ ਲਿਆ- ਬਾਲ ਬਿਆਸ ਰਿਸਵ ਦੇਵ

PUNJ1106201904ਭੀਖੀ/ ਮਾਨਸਾ, 12 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਗਣੇਸ਼ ਲਛਮੀ ਮਹਾਯੱਗ ਸੰਮਤੀ ਵਲੋਂ ਮਾਨਸਾ ਦੇ ਗਊਸ਼ਾਲਾ ਵਿੱਚ ਪਹਿਲੀ ਵਾਰ ਬਾਬਾ ਗੁਣ ਪ੍ਰਕਾਸ਼ ਜੀ ਦੇ ਆਸ਼ੀਰਵਾਦ ਨਾਲ ਕਰਵਾਈ ਜਾ ਰਹੀ ਸ੍ਰੀ ਭਾਗਵਤ ਕਥਾ ਤੇ ਰਾਸਲੀਲਾ ਦੇ ਅਖੀਰਲੇ ਦਿਨ ਜੋਤੀ ਪ੍ਰਚੰਡ ਦੀ ਰਸਮ ਸ਼ਾਂਤੀ ਭਵਨ ਦੇ ਅਹੁੱਦੇਦਾਰ ਅਤੇ ਚੋਧਰੀ ਰਮੇਸ਼ ਕੁਮਾਰ ਨੇ ਕੀਤੀ।ਅੱਜ ਸ੍ਰੀਮਦ ਭਾਗਵਤ ਕਥਾ ਦੇ ਸਮਾਪਨ ਤੇ ਤਪਾ ਮੰਡੀ, ਰਾਮਪੁਰਾ, ਭੀਖੀ, ਬਰਨਾਲਾ, ਮੋੜ, ਬਠਿੰਡਾ`, ਸਰਸੇ ਤੇ ਹੋਰਨਾ ਸ਼ਹਿਰਾਂ ਵਿਚੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪੁੱਜ ਕੇ ਆਪਣੀ ਹਾਜਰੀ ਲਗਵਾਈ।ਮਾਨਸਾ ਸ਼ਹਿਰ ਵਿਚ ਇਹ ਪਹਿਲਾ ਮੋਕਾ ਸੀ ਜਦੋ ਕਿਸੇ ਧਾਰਮਿਕ ਸਮਾਗਮ ਵਿਚ ਆਏ ਲੋਕ ਭਗਤੀ ਵਿੱਚ ਇਨੇ ਜਿਆਦਾ ਰੰਗੇ ਹੋਏ ਸਨ ਕਿ ਮਾਨਸਾ ਸ਼ਹਿਰ ਵਿ੍ਰੰਦਾਵਨ ਦਾ ਭੁਲੇਖਾ ਪਾ ਰਿਹਾ ਸੀ ।
ਕਥਾ ਵਾਚਕ ਬਾਲ ਬਿਆਸ ਰਿਸ਼ਵ ਦੇਵ ਜੀ ਮਹਾਰਾਜ ਕਾਸ਼ੀ ਵਾਲਿਆਂ ਨੇ ਰਾਜਾ ਪ੍ਰੀਕਸ਼ਤ ਦੇ ਕਲਿਆਣ ਤੇ ਕ੍ਰਿਸ਼ਨ ਸੁਦਾਮਾ ਮਿਲਨ ਦੀ ਕਥਾ ਦਾ ਸੰਗੀਤਮਈ ਢੰਗ ਨਾਲ ਸੁੰਦਰ ਚਿਤਰਨ ਕੀਤਾ ਕਥਾ ਦੀ ਸਮਾਪਤੀ ਮਗਰੋ ਵਿਧੀਪੂਰਵਕ ਕੀਤੇ 33 ਹਵਨ ਕੁੰਡੀ ਯੱਗ ਵਿੱਚ ਯਜਮਾਨਾ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਵੀ ਪੂਰਨ ਆਹੂਤੀ ਦਿੱਤੀ।
ਅਖੀਰ ਕਾਸੀ ਤੋ ਵਿਸ਼ੇਸ਼ ਤੋਰ `ਤੇ ਪਹੁੰਚੇ ਮਹਾਸੰਤ ਬਾਬਾ ਗੁਣ ਪ੍ਰਕਾਸ਼ ਜੀ ਨੇ ਮਾਨਸਾ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਨਾ ਨੇ ਇਸ ਮਹਾਯੱਗ ਤੇ ਭਾਗਵਤ ਕਥਾ ਵਿੱਚ ਸਹਿਯੋਗ ਦਿੱਤਾ।ਉਹਨਾ ਗਊਸ਼ਾਲਾ ਦੇ ਪ੍ਰਬੰਧਕਾਂ ਵਲੋਂ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਇਸ ਦੇਸ਼ `ਚ ਖੁਦ ਭਗਵਾਨ ਕ੍ਰਿਸ਼ਨ ਨੇ ਗਊਪਾਲਕ ਦੇ ਰੂਪ ਵਿੱਚ ਜਨਮ ਲਿਆ।ਜਿਸ ਸਥਾਨ `ਤੇ ਗਊ ਨਿਵਾਸ ਕਰਦੀ ਹੈ ਉਥੋਂ ਦਾ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ।ਉਹਨਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਊ ਸੇਵਾ ਕਰਨ ਲਈ ਕਿਹਾ।ਇਸ ਮੋਕੇ ਪਿਛਲੇ 8 ਦਿਨਾਂ ਤੋਂ ਭੰਡਾਰਾ ਮਹਾਕਾਵੜ ਸੰਘ ਤਪਾ ਵਲੋਂ ਲਾਇਆ ਗਿਆ। ਜੂਤਾ ਕੈਂਪ ਦੀ ਸੇਵਾ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਤੇ ਪਾਣੀ ਦੀ ਸੇਵਾ ਸ਼ਿਵ ਸ਼ਕਤੀ ਆਰਟ ਸਭਾ ਵਲੋਂ ਕੀਤੀ ਗਈ ।
ਇਸ ਮੋਕੇ ਇਸ ਮੋਕੇ ਪੰਜਾਬ ਦੇ ਪ੍ਰਧਾਨ ਤਿਰਲੋਚਨ ਬਾਸਲ, ਰਵਿੰਦਰ ਕੁਮਾਰ ਨਿਉਲਾ, ਗੁਰਦੀਪ ਸਿੰਘ ਚੱਠਾ, ਦੀਪਕ ਕੁਮਾਰ ਭੀਖੀ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਜਸਵੰਤ ਰਾਏ ਸਰਮਾ ਭੀਖੀ, ਪ੍ਰੇਮ ਕੁਮਾਰ ਭੀਖੀ, ਵਿਜੇ ਕੁਮਾਰ, ਵਿਸ਼ਾਲ ਗੋਲਡੀ, ਕ੍ਰਿਸ਼ਨ ਸ਼ਰਮਾ, ਵੇਦਾਂਤ ਗੁਪਤਾ, ਇੰਦਰਸੈਨ ਸਾਹਨੀ, ਵਿਨੋਦ ਭੰੰਮਾ, ਆਰ.ਸੀ ਗੋਇਲ, ਵਿਸਾਲ ਗੋਲਡੀ, ਧਰਮ ਪਾਲੀ, ਰਾਮਾ ਪਾਇਪ ਵਾਲੇ, ਪਰੇਮ ਨੰਦਗੜ, ਜਸਵੰਤ ਸਿੰਘ, ਮਿੱਤਲ ਭੀਖੀ, ਰਮਸ਼ ਜਿੰਦਲ, ਰੁਲਦੂ ਰਾਮ ਨੰਦਗੜ, ਪ੍ਰੇਮ ਅਗਰਵਾਲ, ਰਾਜ ਨਰਾਇਣ ਕੂਕਾ, ਸੰਜੀਵ ਬੋਬੀ, ਮਾ:  ਤੀਰਥ ਸਿੰਘ ਮਿੱਤਲ, ਡਾ. ਪਵਨ ਕੁਮਾਰ, ਜਸਵੰਤ ਸ਼ਰਮਾ ਆਦਿ ਹਾਜ਼ਰ ਸਨ।
ਅਖੀਰ ਵਿੱਚ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply