ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਰਟ ਗੈਲਰੀ ਦੇ 8ਵੇਂ ਸਮਰ ਆਰਟ ਕੈਂਪ/ ਫੈਸਟੀਵਲ 2019 ਦੌਰਾਨ ਪੇਟਿੰਗ, ਗ੍ਰਾਫਿਕਸ, ਮੁਰਾਲਜ਼, ਡਾਂਸ, ਪ੍ਰਦਰਸ਼ਨੀਆਂ ਅਤੇ ਲਾਈਵ ਪ੍ਰਦਰਸ਼ਨ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ `ਲੇਟੈਸਟ ਟੈਕਨੀਕਸ ਆਫ ਪੇਟਿੰਗ` ਦੇ ਬੈਨਰ ਹੇਠ ਲਾਈਵ ਆਰਟ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਅੱਜ ਦਾ ਲਾਈਵ ਪ੍ਰਦਰਸ਼ਨ ਕਲਾ ਖੇਤਰ ਦੀ ਨਾਮਵਰ ਸ਼ਖਸ਼ੀਅਤ ਭੁਪਿੰਦਰ ਸਿੰਘ ਨੰਦਾ ਵਲੋਂ ਦਿੱਤਾ ਗਿਆ।ਉਨਾਂ ਨੇ ਉਭਰ ਰਹੇ ਆਰਟਿਸਟਾਂ ਨੂੰ ਕਲਾ ਦੇ ਖੇਤਰ ਵਿੱਚ ਆਈਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ।ਸਿਖਿਆਰਥੀਆਂ ਨੇ ਇਸ ਵਿੱਚ ਉਤਸੁਕਤਾ ਨਾਲ ਭਾਗ ਲਿਆ ਅਤੇ ਭੁਪਿੰਦਰ ਸਿੰਘ ਨੰਦਾ ਨੂੰ ਪੇਟਿੰਗ ਕਲਾ ਬਾਰੇ ਕਈ ਸਵਾਲ ਕਰ ਕੇ ਆਪਣੇ ਸ਼ੰਕੇ ਨਵਿਰਤ ਕੀਤੇ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਨੇ ਆਰਟ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਪੇਟਿੰਗ ਸਿੱਖ ਰਹੇ ਸਿਖਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਕੀਤੀ।ਉਨਾਂ ਨੇ ਭੁਪਿੰਦਰ ਸਿੰਘ ਨੰਦਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨ ਵੀ ਕੀਤਾ।
ਇਸ ਮੌਕੇ ਸਥਾਨਕ ਕਲਾਕਾਰਾਂ ਤੇ ਸ਼ਹਿਰੀਆਂ ਤੋਂ ਇਲਾਵਾ ਆਰਟ ਗੈਲਰੀ ਦੇ ਅਹੁੱਦੇਦਾਰ ਮੌਜੂਦ ਰਹੇ।ਜਿੰਨਾਂ ਵਿੱਚ ਅਤੁੱਲ ਨੰਦਾ, ਨਰਿੰਦਰਜੀਤ ਸਿੰਘ ਆਰਕੀਟੈਕਟ, ਕਰਮਜੀਤ ਸਿੰਘ, ਬ੍ਰਾਜੇਸ਼ ਜੌਲੀ ਆਦਿ ਸ਼ਾਮਲ ਹਨ।
Check Also
ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …
Punjab Post Daily Online Newspaper & Print Media