Sunday, September 20, 2026

ਐਸ.ਡੀ.ਐਮ ਵਲੋਂ ਸੰਗਰੂਰ ਨਗਰ ਕੌਂਸਲ ਦੀਆਂ ਡਰੇਨਾਂ ਤੇ ਨਾਲਿਆਂ ਦੇ ਸਫ਼ਾਈ ਕਾਰਜ ਤੇਜ਼ ਕਰਨ ਦੇ ਆਦੇਸ਼

ਸੰਗਰੂਰ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ ਸੰਗਰੂਰ ਅਵਿਕੇਸ਼ Ghan Shyam Thori DCਗੁਪਤਾ ਵੱਲੋਂ ਮੰਗਵਾਲ ਡਰੇਨ, ਸੁਨਾਮ ਰੋਡ ਡਰੇਨ ਅਤੇ ਸਰਕਾਰੀ ਰਣਬੀਰ ਕਾਲਜ ਦੇ ਸਾਹਮਣਿਓਂ ਲੰਘਦੇ ਨਾਲੇ ਦੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਫ਼ਾਈ ਅਮਲੇ ਨੂੰ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।ਗੁਪਤਾ ਨੇ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਨਗਰ ਕੌਂਸਲ ਦੇ ਦਾਇਰੇ ਅਧੀਨ ਆਉਂਦੇ ਬਰਸਾਤੀ ਨਾਲਿਆਂ ਦੀ ਲੋੜੀਂਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾ ਲਿਆ ਜਾਵੇ ਤਾਂ ਜੋ ਮੀਂਹ ਪੈਣ ਦੌਰਾਨ ਗੰਦੇ ਪਾਣੀ ਦੀ ਨਿਕਾਸੀ ਲੋਕਾਂ ਲਈ ਮੁਸੀਬਤ ਨਾ ਬਣ ਸਕੇ।ਉਨ੍ਹਾਂ ਨੇ ਡਰੇਨਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਸਮੁੱਚੇ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਵਾਉਣ ਨੂੰ ਯਕੀਨੀ ਬਣਾਉਣ।ਗੁਪਤਾ ਨੇ ਦੱਸਿਆ ਕਿ ਨਗਰ ਕੌਂਸਲ ਸੰਗਰੂਰ ਦੀਆਂ ਟੀਮਾਂ ਰੋਜ਼ਾਨਾ ਜੇ.ਸੀ.ਬੀ ਮਸ਼ੀਨ ਤੇ ਟਰੈਕਟਰ ਟਰਾਲੀਆਂ ਰਾਹੀਂ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਪ੍ਰਕਿਰਿਆ ’ਚ ਲੱਗੀਆਂ ਹੋਈਆਂ ਹਨ ਤਾਂ ਜੋ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਨਾਲਿਆਂ ਨੰੂ ਸਾਫ਼ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇ।ਉਨ੍ਹਾਂ ਅਧਿਕਾਰੀਆਂ ਨੂੰ ਰੋਜ਼ਾਨਾ ਰਿਪੋਰਟ ਸੌਂਪਣ ਦੀ ਹਦਾਇਤ ਵੀ ਕੀਤੀ।
                     ਇਸ ਮੌਕੇ ਐਸ.ਡੀ.ਓ ਸਰੂਪ ਚੰਦ, ਈ.ਓ ਰਾਕੇਸ਼ ਅਰੋੜਾ ਤੇ ਸੈਨੇਟਰੀ ਅਫ਼ਸਰ ਵੀ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply