ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਲ
ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਕੰਵਲਜੀਤ ਕੌਰ ਅਤੇ ਸ੍ਰੀਮਤੀ ਮੀਨਾ ਦੇਵੀ ਵਲੋਂ ਦਿਵਯਾ ਜਯੋਤੀ ਜਾਗਿ੍ਰਤੀ ਸੰਸਥਾਨ ਦੇ ਸਹਿਯੋਗ ਨਾਲ ਸੈਲੀਬਰੇਸ਼ਨ ਮਾਲ ਬਟਾਲਾ ਰੋਡ ਵਿਖੇ ਯੋਗਾ ਦਿਵਸ ਮਨਾਇਆ ਗਿਆ। ਇਸ ਯੋਗਾ ਦਿਵਸ ਕੈਂਪ ਵਿਚ ਲੱਗਭਗ 300 ਆਂਗਨਵਾੜੀ ਵਰਕਰਾਂ, ਹੈਲਪਰਾਂ, ਸੁਪਰਵਾਈਜ਼ਰਾਂ, ਸੈਲੀਬਰੇਸ਼ਨ ਮਾਲ ਦੇ ਸਟਾਫ ਅਤੇ ਹੋਰ ਲੋਕਾਂ ਨੇ ਭਾਗ ਲਿਆ।
ਯੋਗਾ ਦਿਵਸ ਨੂੰ ਯੋਗ ਮਾਹਿਰ ਸਵਾਮੀ ਵਿਗਿਆਨਾਨੰਦ ਵਲੋਂ ਲੋਕਾਂ ਨੂੰ ਜੀਵਨ ਨੂੰ ਸੁਚਾਰੂ, ਸੁਚੱਜਾ ਅਤੇ ਰੋਗ ਰਹਿਤ ਬਣਾਉਣ ਲਈ ਯੋਗ ਦੇ ਅਲੱਗ ਅਲੱਗ ਗੁਰ ਦੱਸੇ ਗਏ।ਜਿਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਵਰਤਣ ਨਾਲ ਕਈ ਬਿਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ।ਜਿਲ੍ਹਾ ਲਾਇਬ੍ਰੇਰੀਅਨ ਅਫ਼ਸਰ ਡਾ. ਪ੍ਰਭਜੋਤ ਕੌਰ ਨੇ ਯੋਗ ਨਾਲ ਸਬੰਧਤ ਕਿਤਾਬਾਂ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਆਪਣੇ ਜੀਵਨ ਨੂੰ ਨਿਰੋਗ ਰੱਖਣ ਲਈ ਸੰਤੁਲਿਤ ਖਾਣ-ਪੀਣ, ਚੰਗੇ ਆਚਾਰ-ਵਿਹਾਰ, ਅਤੇ ਸਵੱਛਤਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਮੌਕੇ ਬਾਲ ਵਿਕਾਸ ’ਤੇ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਪੋਸ਼ਨ ਅਭਿਆਨ ਤਹਿਤ ਕਿਸ਼ੋਰੀਆਂ ਦੀ ਸਿਹਤ ਦੀ ਸਾਂਭ ਸੰਭਾਲ, ਮਾਸਿਕ ਧਰਮ ਅਤੇ ਹੋਰ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ।ਮੈਡਮ ਮੀਨਾ ਦੇਵੀ ਨੇ ਕਿਹਾ ਕਿ ਯੋਗ ਨੂੰ ਅਪਣਾ ਕੇ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਇਸ ਮੌਕੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਤੋਂ ਡਾ. ਯੁਕਤੀ ਬਿਲਾਨੀ, ਡਾ. ਸੁਖਮਨੀ, ਡਾ. ਹਰਲੀਨ ਕੌਰ, ਪ੍ਰੋਮੀਲਾ, ਪਰਮਿੰਦਰ ਕੌਰ, ਮੈਡੀਕਲ ਕਾਲਜ ਤੋਂ ਯੂਫੀ ਸ਼ਾਨ, ਤਨਵੀਰ ਕੌਰ, ਮਨਵੀਰ ਕੌਰ, ਸੈਲੀਬਰੇਸ਼ਨ ਮਾਲ ਦੀ ਮੈਨੇਜਮੈਂਟ ਹੈਡ ਨਿਧੀ ਮੇਹਰਾ, ਇਵੈਂਟ ਕੁਆਰਡੀਨੇਟਰ ਮੈਡਮ ਨਿਧੀ ਰਾਜਪੂਤ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media