Thursday, February 26, 2026

ਮਾਈਨਿੰਗ ਤੋਂ ਇਕੱਠੀ ਹੋਈ ਰਾਸ਼ੀ ਨਾਲ ਦਰਜਨਾਂ ਪਿੰਡਾਂ `ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ

ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਅਕਸਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਹੁੰਦੀ ਹੈ ਕਿ ਜਿਸ ਖੇਤਰ ਅੰਦਰ Ramvir DCਮਾਈਨਿੰਗ ਕੀਤੀ ਜਾਂਦੀ ਹੈ, ਉਸ ਖੇਤਰ ਦੇ ਲੋਕਾਂ ਦਾ ਜੀਵਨ ਮਾਈਨਿੰਗ ਦੇ ਹੋਣ ਨਾਲ ਪ੍ਰਭਾਵਿਤ ਹੁੰਦਾ ਹੈ।ਪਰ ਜਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਲੋਕਾਂ ਦੀ ਇਸ ਸੋਚ ਨੂੰ ਬਦਲਦਿਆਂ ਹੋਏ ਜਿਲ੍ਹਾ ਪਠਾਨਕੋਟ ਵਿੱਚ ਮਾਈਨਿੰਗ ਦੀ ਰਕਮ ਨਾਲ ਕਰੀਬ 19 ਪਿੰਡਾਂ ਅੰਦਰ ਵਾਟਰ ਸਪਲਾਈਜ, ਵਾਟਰ ਸਪਲਾਈਜ ਰਿਪੇਅਰ, ਪਾਣੀ ਦੀ ਪਾਈਪ ਲਾਈਨ, ਨਵੇਂ ਪੰਪ ਚੈਂਬਰ ਆਦਿ ਲਗਾ ਕੇ ਹਜਾਰਾਂ ਲੋਕਾਂ ਨੂੰ ਪੀਣ ਦਾ ਪਾਣੀ ਉਪਲੱਬਧ ਕਰਵਾਇਆ ਹੈ।  
    ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਵੀਰ ਨੇ ਦੱਸਿਆ ਕਿ ਵਾਟਰ ਸਪਲਾਈਜ ਸੈਨੀਟੇਸ਼ਨ ਵਿਭਾਗ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ `ਤੇ ਕੰਮ ਕੀਤਾ ਗਿਆ ਹੈ ਕੂੱਝ ਪਿੰਡਾਂ ਵਿੱਚ ਨਵੀਆਂ ਲਗਾਈਆਂ ਵਾਟਰ ਸਪਲਾਈਜ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਪਿੰਡਾਂ ਵਿੱਚ ਵੀ ਜਿਆਦਾਤਰ ਕੰਮ ਪ੍ਰਗਤੀ `ਤੇ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲਾ ਸਾਫ ਪਾਣੀ ਜੋ ਕਿ ਹਰੇਕ ਵਿਅਕਤੀ ਦੀ ਜਰੂਰਤ ਹੈ ਅਤੇ ਇਨ੍ਹਾਂ ਲਗਾਏ ਗਏ ਪ੍ਰ੍ਰੋਜੈਕਟਾਂ ਤੋਂ ਪਹਿਲਾ ਲੋਕਾਂ ਨੂੰ ਪੀਣ ਦਾ ਪਾਣੀ ਉਪਲੱਬਧ ਕਰਨ ਲਈ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਮਾਈਨਿੰਗ ਕਾਰਨ ਇਕੱਠੀ ਹੋਈ ਰਾਸ਼ੀ ਦਾ ਸਦਉਪਯੋਗ ਕਰਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਵਾਟਰ ਸਪਲਾਈ ਡਿਵੀਜਨ ਨੰਬਰ 1 ਅਧੀਨ ਆਉਂਦੇ ਪਿੰਡ ਅਬਾਦੀ ਕਿਲਾ ਪਿੰਡ ਨੰਗਲ ਵਿਖੇ 22.04 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਿਊਬਵੈਲ ਅਤੇ ਪਾਈਪ ਲਾਈਨ ਦਾ ਕੰਮ, ਕੌਂਤਰਪੁਰ (ਮੀਰਥਲ) ਵਿਖੇ 2.45 ਲੱਖ ਨਾਲ 2 ਸਬਮਰਸੀਬਲ ਪੰਪ ਸੈਟ ਲਗਾਉਣ ਦਾ ਕੰਮ, ਮਮਿਆਲ ਵਿਖੇ 1.35 ਲੱਖ ਨਾਲ ਪਾਈਪ ਲਾਈਨ ਵਿਛਾਉਣ ਦਾ ਕੰਮ, ਪਿੰਡ ਹਰਿਆਲ ਵਿਖੇ 6.25 ਲੱਖ ਨਾਲ ਨਵਾਂ ਡੀਪ ਵੈਲ ਲਗਾਉਂਣ ਦਾ ਕੰਮ, ਚੱਕੀ ਵਿਖੇ 4.99 ਲੱਖ ਰੁਪਏ ਦੀ ਲਾਗਤ ਨਾਲ ਨਵੀ ਮਸ਼ੀਨਰੀ ਅਤੇ ਪਾਈਪਲਾਈਨ ਵਿਛਾਉਣ ਦਾ ਕੰਮ, ਪਿੰਡ ਦਰਵਾੜਾ ਤ੍ਰੇਹਟੀ ਵਿਖੇ 4.28 ਲੱਖ ਨਾਲ ਨਵੀ ਮਸ਼ੀਨਰੀ ਅਤੇ ਪਾਈਪਲਾਈਨ ਵਿਛਾਉਣ ਦਾ ਕੰਮ, ਪੁਲਿਸ ਚੈਕ ਪੋਸਟ ਮਾਧੋਪੁਰ ਵਿਖੇ 90 ਹਜਾਰ ਰੁਪਏ ਦੀ ਲਾਗਤ ਨਾਲ ਪਾਣੀ ਲਈ ਪਾਈਪਲਾਈਨ ਵਿਛਾਉਣ ਦਾ ਕੰਮ ਆਦਿ ਕਰਵਾਏ ਗਏ, ਜਿਨ੍ਹਾਂ ਕੰਮਾਂ ਨਾਲ ਦਰਜਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਲਾਭ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਵਾਟਰ ਸਪਲਾਈ ਸੈਨੀਟੇਸ਼ਨ ਡਿਵੀਜਨ ਨੰਬਰ -2 ਅਧੀਨ ਆਉਂਦੇ ਪਿੰਡ ਸਕੋਲ ਵਿਖੇ 19.38 ਲੱਖ ਦੀ ਲਾਗਤ ਨਾਲ ਵਾਟਰ ਸਪਲਾਈਜ ਅਤੇ ਪਾਈਪਲਾਈਨ ਦਾ ਕੰਮ, ਪਿੰਡ ਫਿਰੋਜਪੁਰ ਕਲ੍ਹਾਂ ਵਿਖੇ 9.66 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ ਅਤੇ ਪੀਣ ਵਾਲੇ ਪਾਣੀ ਲਈ ਪਾਈਪਲਾਈਨ ਦਾ ਕੰਮ, ਪਿੰਡ ਭਦਰਾਲੀ ਵਿਖੇੇ 90 ਹਜਾਰ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ ਅਤੇ 2.59 ਲੱਖ ਰੁਪਏ ਦੀ ਲਾਗਤ ਨਾਲ ਪੰਪ ਦੀ ਰਿਪੇਅਰ, ਪਾਈਪਲਾਈਨ ਅਤੇ ਚੈਂਬਰ ਬਣਾਉਣ ਦਾ ਕੰਮ, ਪਿੰਡ ਸਹਿਰ ਅਤੇ ਛੰਨ ਵਿਖੇ 2.56 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪ ਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ ਦਾ ਕੰਮ, ਪਿੰਡ ਅਜੀਜਪੁਰ ਖਦਾਵਰ ਵਿਖੇ 4.18 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ ਅਤੇ ਹੋਰ ਵਿਕਾਸ ਕਾਰਜ, ਪਿੰਡ ਥਰਿਆਲ ਵਿਖੇ 5.82 ਲੱਖ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ, ਪਿੰਡ ਮਾਧੋਪੁਰ ਕੈਂਟ ਵਿਖੇ 5.81 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸਿਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ ਅਤੇ ਵਿਕਾਸ ਕਾਰਜ, ਪਿੰਡ ਬਸਰੂਪ ਵਿਖੇ 4.26 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ,  ਪਿੰਡ ਜਸਵਾਂ ਵਿਖੇ 6.99 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ ਅਤੇ ਪਾਣੀ ਦੀ ਪਾਈਪ ਲਾਈਨ ਦਾ ਕਾਰਜ ਅਤੇ ਪਿੰਡ ਬਹਾਦੁਰਪੁਰ ਵਿਖੇ 7.02 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪੰਪਿੰਗ ਮਸ਼ੀਨਰੀ, ਪਾਣੀ ਦੀ ਪਾਈਪਲਾਈਨ, ਪੰਪ ਦੀ ਰਿਪੇਅਰ ਅਤੇ ਚੈਂਬਰ ਆਦਿ ਲਗਾਇਆ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਕੁੱਝ ਪਿੰਡਾਂ ਵਿੱਚ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਪਿੰਡਾਂ ਵਿੱਚ ਕੰਮ ਪ੍ਰਗਤੀ `ਤੇ ਹੈ।
 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply